AmritsarJalandharLudhianaMusicNationalNewsPunjabReviewSportsWorld News

ਬਠਿੰਡਾ RTO ਦਫਤਰ ਦੇ ਗੰਨਮੈਨ ਵਿਜੀਲੈਂਸ ਅੱਗੇ ਕਰ ਸਕਦਾ ਹੈ ਵੱਡਾ ਖੁਲਾਸਾ, ਹਰ ਮਹੀਨੇ ਹੁੰਦੀ ਸੀ 25-30 ਲੱਖ ਦੀ ਉਗਰਾਹੀਂ ਟਰਾਂਸਪੋਰਟਰਾਂ ਤੋਂ, ATO ਵਿਜੀਲੈਂਸ ਦੇ ਨਿਸ਼ਾਨੇ, ਪੁੱਛਗਿੱਛ ਲਈ ਬੁਲਾਇਆ, ਪੂਰੇ ਪੰਜਾਬ ਵਿਚ ਵੀ ਇਸੀ ਤਰ੍ਹਾਂ ਦੀ ਹੁੰਦੀ ਹੈ ਉਗਰਾਹੀਂ, ਪੰਜਾਬ ਦੇ ਕਈ ATO ਰਡਾਰ ਤੇ


ਬਠਿੰਡਾ (ਤੇਜਵੀਰ ਸਿੰਘ):- ਬੀਤੇ ਦੇਰ ਰਾਤ ਵਿਜੀਲੈਂਸ ਦੀ ਫਲਾਇੰਗ ਸਕੂਐਡ ਮੋਹਾਲੀ ਦੀ ਟੀਮ ਵੱਲੋਂ ਬਠਿੰਡਾ ਤੋਂ ਆਰਟੀਏ ਆਰਪੀ ਸਿੰਘ ਦੇ ਸਰਕਾਰੀ ਗੰਨਮੈਂ ਵੱਜੋ ਤੈਨਾਤ ਸ੍ਰੀ ਸੁਖਪ੍ਰੀਤ ਸਿੰਘ ਨੇ ਵਿਜੀਲੈਂਸ ਦੀ ਮੁੱਢਲੀ ਜਾਂਚ ਵਿਚ ਕਈ ਅਹਿਮ ਖੁਲਾਸੇ ਕੀਤੇ ਹਨ ਜਿਨ੍ਹਾਂ ਨੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਮੁੜ ਰਡਾਰ ਤੇ ਖੜ੍ਹਾ ਕਰ ਦਿੱਤਾ ਹੈ। ਜਾਂਚ ਦੋਰਾਨ ਪਤਾ ਲੱਗਾ ਹੈ ਕਿ ਗੰਨਮੈਂਨ ਸੁਖਜੀਤ ਸਿੰਘ, ਗੁਰਜੀਤ ਸਿੰਘ ਤੇ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਹਰ ਮਹੀਨੇ ਟਰਾਂਸਪੋਰਟਰਾਂ ਤੋ ਮਹੀਨੇ ਦੇ 25-30 ਲੱਖ ਰੁਪਏ ਇੱਕਠੇ ਕੀਤੇ ਜਾ ਰਹੇ ਹਨ। ਇਥੇ ਵੀ ਦੱਸਣਯੋਗ ਹੈ ਕਿ ਸੁਖਜੀਤ ਸਿੰਘ ਗੰਨਮੈਨ ਦੀ ਤੈਨਾਤੀ ਆਰਟੀਏ ਆਰਪੀ ਸਿੰਘ ਨਾਲ ਸੀ ਪਰ ਉਹ ਏਟੀE ਸ੍ਰੀ ਅੰਕਿਤ ਬਾਂਸਲ ਨਾਲ ਹੀ ਜਾਂਦਾ ਸੀ। ਸ੍ਰੀ ਅੰਕਿਤ ਬਾਂਸਲ ਫੂਡ ਸਪਲਾਈ ਮਹਿਕਮੇ ਤੋਂ ਡੈਪੂਟੇਸ਼ਨ ਤੇ ਇਥੇ ATO ਲੱਗਾ ਸੀ। ਪਰ ਇਥੇ ਲੱਗਣ ਤੋਂ ਬਾਅਦ ਉਹ ਦਿਨ ਪ੍ਰਤੀ ਦਿਨ ਚਰਚਾ ਦਾ ਵਿਸੱ਼ਾ ਬਣਦਾ ਗਿਆ। ਵਿਜੀਲੈਂਸ ਸੂਤਰਾਂ ਮੁਤਾਬਕ ਉਕਤ ਗੰਨਮੈਨ ਸੁਖਜੀਤ ਸਿੰਘ ਨੇ ਟਰਾਂਸਪੋਰਟਰਾਂ ਪਾਸੋਂ ਹਰ ਮਹੀਨੇ 20-25 ਲੱਖ ਰੁਪਏ ਵਸੂਲਣ ਦੀ ਗੱਲ ਕਬੂਲ ਕੀਤੀ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਅੰਕਿਤ ਬਾਂਸਲ ਦਾ ਗੰਨਮੈਂਨ ਗੁਰਜੀਤ ਸਿੰਘ ਟਰਾਂਸਪੋਰਟਰਾਂ ਪਾਸੋਂ 8-10 ਲੱਖ ਰੁਪਏ ਵਸੂਲਦਾ ਸੀ। ਜਦ ਕਿ ਬਾਕੀ ਟਰਾਂਸਪੋਰਟਰਾਂ ਪਾਸੋ 8-9 ਲੱਖ ਰੁਪਏ ਖੁੱਦ। ਅੱਜ ਵਿਜੀਲੈਂਸ ਵੱਲੋਂ ਸੇੁਖਜੀਤ ਸਿੰਘ ਗੰਨਮੈਂਨ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਵਿਜੀਲੈਂਸ ਨੂੰ ਚਾਰ ਦਿਨ ਦਾ ਰਿਮਾਂਡ ਦੇ ਦਿਤਾ। ਇਹ ਕਾਰਵਾਈ ਰਾਮਪੁਰਾ ਦੇ ਰਹਿਣ ਵਾਲੇ ਟਰਾਂਸਪੋਰਟਰ ਧਰਮ ਸਿੰਘ ਵੱਲੋਂ ਮੁੱਖ ਮੰਤਰੀ ਵੱਲੋਂ ਸੁਰੂ ਕੀਤੀ ਭ੍ਰਿਸ਼ਟਾਚਾਰ ਸੈਲੱ ਤੇ ਸਿ਼ਕਾਇਤ ਕੀਤੀ ਸੀ ਜਿੱਥੈ ਉਸ ਨੇ ਆਡਿE ਰਿਕਾਰਡਿੰਗਾਂ ਵੀ ਪੇਸ਼ ਕੀਤੀਆਂ ਸਨ ਤੇ ਰਿਸ਼ਵਤ ਦੇ 15000 ਰੁਪਏ ਉਸ ਨੇ ਗੂਗਲ ਪੇ ਰਾਹੀਂ ਅਦਾ ਕੀਤੀ ਸੀ। ਉਸਨੇ ਸਿ਼ਕਾਇਤ ਵਿਚ ਦੋਸ਼ ਲੱਗਾਇਆ ਕਿ ਅੰਕਿਤ ਬਾਂਸਲ ਵੱਲੋ ਉਸਦੇ ਵਾਹਨਾਂ ਦੇ ਧੜਾਧੜ ਚਲਾਨ ਕੀਤੇ ਜਾ ਰਹੇ ਸ ਅਤੇ ਗੰਨਮੈਨ ਸ੍ਰੀ ਸੁਖਪ੍ਰੀਤ ਸਿੰਘ ਅਤੇ ਇਕ ਪ੍ਰਾਈਵੇਟ ਵਿਅਕਤੀ ਜੱਗੀ ਵੱਲੋਂ ਉਸ ਤੇ ਪੈਸੇ ਦੇਣ ਅਤੇ 1800 ਰੁਪਏ ਪ੍ਰਤੀਂ ਮਹੀਨਾ ਇਕ ਵਾਹਨ ਦੇ ਸੁਰੱਖਿਆ ਰਾਸ਼ੀ ਦੇ ਹਾਂ ਹੇਠ ਮੰਗ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਏਟੀE ਅੰਕਿਤ ਬਾਂਸਲ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਨ ਲਈ ਖੜੇ ਹੋਏ ਵਾਹਨਾਂ ਦੇ ਚਲਾਨ ਕੱਟੇ ਤਾਂ ਕਿ ਉਹ ਡਰ ਜਾਵੇ ਅਤੇ ਉਸ ਨਾਲ ਜੋ ਤੈਅ ਹੋਈ ਸੁਰੱਖਿਆ ਰਾਸ਼ੀ ਮਿਲ ਸਕੇ। AATO ਸ੍ਰੀ ਬਾਂਸਲ ਦੇ ਗੰਨਮੈਨ ਗੁਰਜੀਤ ਸਿੰਘ ਦੇ ਕਹਿਣ ਤੇ ਉਸਦੇ ਦੱਸੇ ਮੋਬਾਇਲ ਨੰਬਰ ਤੇ 15000 ਰੁਪਏ ਗੂਗਲ ਪੇ ਕੀਤਾ। ਸਿ਼ਕਾਇਤਕਰਤਾ ਨੇ ਦੋਸ਼ੀੌਆਂ ਨਾਲ ਹੋਈ ਗੱਲਬਾਤ ਨੂੰ ਮੋਬਾਇਲ ਤੇ ਰਿਕਾਰਡਿੰਗ ਕਰ ਲਈ ਅਤੇ ਉਸ ਦੀ ਕਾਪੀ ਵਿਜੀਲੈਂਸ ਨੂੰ ਦੇ ਦਿੱਤੀ। ਏਟੀE ਸ੍ਰੀ ਅੰਕਿਤ ਬਾਂਸਲ ਦੀ ਭੂਮਿਕਾ ਵੀ ਸ਼ੱਕੀ ਜਾਪਦੀ ਹੈ ਅਤੇ ਉਸਦੇ ਗੰਨਮੈਨ ਗੁਰਜੀਤ ਸਿੰਘ ਦੀ। ਪਰ ਅੱਜੇ ਤੱਕ ਜਾਂਚ ਕਾਰਵਾਈ ਅਧੀਨ ਹੈ।
ਇਸ ਖਬਰ ਨੇ ਪੂਰੇ ਪੰਜਾਬ ਦੇ RTO ਦਫਤਰਾਂ ਵਿਚ ਹਲੱਚੱਲ ਮਚਾ ਦਿੱਤੀ ਹੈ, ਕਿਉਂਕਿ ਵਿਜੀਲੈਂਸ ਦੀ ਰਡਾਰ ਤੇ ਪੰਜਾਬ ਦੇ ਖਾਸ ਸ਼ਹਿਰ ਜਲੰਧਰ, ਲੁਧਿਆਣਾ ਤੇ ਅਮ੍ਰਿੰਤਸਰ ਹਨ ਉਹਨਾਂ ਤੋਂ ਵੀ ਇਸੀ ਤਰ੍ਹਾਂ ਰਾਸ਼ੀ ਇੱਕਠੀ ਹੋਣ ਦਾ ਅਨੁਮਾਨ ਹੈ, ਆਉੇਣ ਵਾਲੇ ਦਿਨਾਂ ਵਿਚ ਬਹੁਤ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਕਈਆਂ ਤੇ ਗਾਜ ਵੀ ਡਿੱਗ ਸਕਦੀ ਹੈ।


Leave a Response