AmritsarJalandharLudhianaNationalNewsPunjabWorld News

ਪੱਤਰਕਾਰ ਵੱਲੋਂ ਸਬ ਰਜਿਸਟਰਾਰ ਪੱਛਮੀ ਲੁਧਿਆਣਾ ਖਿਲਾਫ ਲੱਗਾਈ ਗਈ ਰਿਟ ਹਾਈਕੋਰਟ ਨੇ ਖਾਰਜ ਕੀਤੀ


ਲੁਧਿਆਣਾ 20 ਅਕਤੂਬਰ( ਤਜਿੰਦਰ ਸਿੰਘ):- ਲੁਧਿਆਣਾ ਦੇ ਵਸਨੀਕ ਸ੍ਰੀ ਅਮਰੀਕ ਸਿੰਘ ਪ੍ਰਿੰਸ ਵਾਸੀ 26/100 ਜੇ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਸਬ ਰਜਿਸਟਰਾਰ ਪੱਛਮੀ ਲੁਧਿਆਣਾ ਦੇ ਖਿਲਾਫ ਲੱਗਾਈ ਗਈ ਭ੍ਰਿਸ਼ਟਾਚਾਰ ਅਤੇ ਅੋਰਤਾਂ ਨਾਲ ਜਿਨਸੀ ਸੋ਼ਸ਼ਣ ਅਤੇ ਕਾਰ ਖੋਹਣ ਵਰਗੇ ਸੰਗੀਨ ਆਰੋਪ ਆਪਣੀ ਰਿਟ ਪਟੀਸ਼ਨ ਵਿਚ ਲੱਗਾਏ ਗਏ ਸਨ। ਜਿਸ ਵਿਚ ਅਮਰੀਕ ਸਿੰਘ ਨੇ ਦੋਸ਼ ਲੱਗਾਇਆ ਸੀ ਕਿ ਸਬ ਰਜਿਸਟਰਾਰ ਪੱਛਮੀ ਸ੍ਰੀ ਜਗਸੀਰ ਸਿੰਘ ਸਰਾਂ ਬਹੁਤ ਹੀ ਭ੍ਰਿਸ਼ਟ ਅਤੇ ਰਿਸ਼ਵਤਖੋਰ ਅਫਸਰ ਹੈ ਅਤੇ ਉਸ ਵੱਲੋ ਕੁਝ ਵੀਡੀE ਵੀ ਮਾਨਯੋਗ ਹਾਈਕੋਰਟ ਵਿਚ ਪਟੀਸ਼ਨ ਨਾਲ ਲੱਗਾਈ ਗਈ ਸੀ, ਪਰ ਮਾਨਯੋਗ ਹਾਈਕੋਰਟ ਦੇ ਚੀਫ ਜਸਟਿਸ ਸ੍ਰੀ ਸ਼ੀਲ ਨਾਗੂ ਅਤੇ ਜਸਟਿਸ ਸ੍ਰੀ ਅਨਿਲ ਖੇਤਰਪਾਲ ਨੇ ਜਨਹਿੱਤ ਪਟੀਸ਼ਨ ਨੰ: 222/2024 ਵਿਚ ਫੈਸਲਾ ੁਿਦੰਦੇ ਹੋਏ ਕਿਹਾ ਕਿ ਪਟੀਸ਼ਨਰ ਨੂੰ ਹੇਠਲੇ ਪੱਧਰ ਤੇ ਚਾਰਾਜੋਈ ਕਰਨੀ ਚਾਹੀਦੀ ਹੈ ਜਾ ਫਿਰ ਲੋਕਾਯੁਕਤ ਕੋਲ, ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ। ਦੱਸਣਯੋਗ ਹੈ ਕਿ ਸ੍ਰੀ ਜਗਸੀਰ ਸਿੰਘ ਸਰਾਂ ਵੱਲੋਂ ਪੱਤਰਕਾਰ ਅਮਰੀਕ ਸਿੰਘ ਦੇ ਖਿਲਾਫ ਇਕ ਪੱਤਰ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿੱਤੀ: 9-9-2024 ਨੂੰ ਲਿਿਖਆ ਸੀ ਕਿ ਉਕਤ ਪੱਤਰਕਾਰ ਸਾਡੇ ਦਫਤਰ ਆ ਕੇ ਫਿਰੋਤੀ ਦੀ ਮੰਗ ਕਰਦਾ ਹੈ। ਜਿਸ ਬਾਬਤ ਅੱਜੇ ਤੱਕ ਕੋਈ ਕਾਰਵਾਈ ਨਹੀਂ ਹੋਈ।


Leave a Response