AmritsarJalandharLudhianaNationalNewsPunjab

ਫੂਡ ਸੇਫਟੀ ਅਫਸਰ ਬਦਲੀ ਤੋ ਬਾਅਦ ਦੁਬਾਰਾ ਆਪਣੇ ਆਪਣੇ ਸਟੇਸ਼ਨ ਤੇ ਆਉਣ ਲਈ ਲੱਗੇ ਤਰਲੋ ਮੱਛੀ ਹੋਣ, ਸਰੱਹਦੀ ਕੰਢੇ ਤੇ ਬੈਠੇ ਇਕ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਵਿਚੋਲਗੀ, ਵੱਡੇ ਪੱਧਰ ਤੇ ਲੈਣ ਦੇਣ ਦੀ ਸੰ਼ਕਾ


(ਅਮਰੀਕ ਸਿਂੰਘ):- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਕੀਤੇ ਜਾ ਰਹੇ ਦਆਵਿਆਂ ਦੀ ਉਦੋਂ ਪੋਲ ਖੁੱਲ੍ਹ ਗਈ ਜਦੋਂ ਅਗਸਤ 2024 ਵਿਚ ਫੂਡ ਐਂਡ ਡਰੱਗਜ਼ ਪ੍ਰਸ਼ਾਸ਼ਨ ਵਿਚ ਫੂਡ ਸੇਫਟੀ ਅਫਸਰ ਦੀ ਬਦਲੀਆਂ ਕੀਤੀਆਂ ਗਈਆਂ, ਕੁਝ ਫੂਡ ਸੇਫਟੀ ਅਫਸਰਾਨਾਂ ਦੀ ਬਦਲੀ ਜਿਲ੍ਹੇ ਤੋਂ ਬਹੁਤ ਦੂਰ ਕੀਤੀ ਗਈਆਂ ਜਿਨ੍ਹਾਂ ਕਰਕੇ ਉਹ ਬਹੁਤ ਅੰਦਰ ਖਾਤੇ ਪ੍ਰੇਸ਼ਾਨ ਹੋਏ, ਪਰ ਉਹਨਾਂ ਨੇ ੁਿੲਸ ਦਾ ਹੱਲ ਕੱਢਣ ਲਈ ਤਤਪਰ ਰਹੇ। ਹੁਣ ਭਰੋਸੇਯੋਗ ਵਸੀਲਿਆਂ ਤੋ ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਏਰੀਆ ਦੇ ਇਕ ਫੂਡ ਸੇਫਟੀ ਅਫਸਰ ਵੱਲੋਂ ਲੱਖਾਂ ਰੁਪਏ ਰਿਸ਼ਵਤ ਲੈ ਕੇ ਚੰਡੀਗੜ੍ਹ ਬੈਠੇ ਉਚੱ ਅਧਿਕਾਰੀਆਂ ਨੂੰ ਪਹੁੰਚਾਉਣ ਅਤੇ ਦੁਬਾਰਾ ਬਦਲੀਆਂ ਉਥੋ ਕਰਵਾਉਣ ਬਦਲੇ ਲੈਣ ਦੀ ਕਵਾਇਦ ਸੁਰੂ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਜੋ ਫੂਡ ਸੇਫਟੀ ਅਫਸਰ ਰਿਸ਼ਵਤ ਦਾ ਥੈਲਾ ਵੱਧ ਕੇ ਦੇਵੇਗਾ ਉਸ ਨੂੰ ਉਸ ਦੀ ਮਰਜੀ ਦਾ ਜਿਲ੍ਹਾ ਦੇ ਦਿੱਤਾ ਜਾਵੇਗਾ। ਹੈਰਾਨੀ ਜਨਕ ਗੱਲ ਇਹ ਹੈ ਕਿ ਜੇਕਰ ਸਰਕਾਰ ਨੇ ਬਦਲੀਆਂ ਕੀਤੀਆਂ ਹਨ ਤਾਂ ਹੁਣ ਜੋ ਬਦਲੀਆਂ ਇਸ ਫੂਡ ਸੇਫਟੀ ਅਫਸਰ ਦੀ ਗੰਢਤੁੱਪ ਨਾਲ ਲੈ ਦੇ ਕੇ ਹੋਣਗੀਆਂ, ਕੀ ਉਹ ਇਮਾਨਦਾਰੀ ਹੋਣ ਦਾ ਸਬੂਤ ਪੇਸ਼ ਕਰਨਗੀਆਂ ? ਜਾ ਫਿਰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਇਹ ਸਾਜਿਸ਼ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਕਿਸੇ ਤਰੀਕੇ ਬਦਨਾਮ ਕੀਤਾ ਜਾਵੇ। ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਟਰਾਂਸਫਰ ਦੀ ਫਾਇਲ ਪ੍ਰਮੁੱਖ ਸਕੱਤਰ, ਸਿਹਤ ਵਿਭਾਗ ਪੰਜਾਬ ਕੋਲ ਪਹੁੰਚ ਚੁੱਕੀ ਹੈ, ਅਤੇ ਇਹਨਾਂ ਦੇ ਦਸਤਖਤ ਲਈ ਪੈਡਿੰਗ ਹੈ। ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਇਹਨਾਂ ਫੂਡ ਸੇਫਟੀ ਅਫਸਰਾਂ ਦੀ ਬਹੁਤ ਸਾਰੀਆਂ ਸਿ਼ਕਾਇਤਾਂ ਸਨ ਜਿਨ੍ਹਾਂ ਵਿਚ ਵਿਧਾਇਕਾਂ ਨੇ ਵੀ ਫੂਡ ਸੇਫਟੀ ਵਾਲਿਆਂ ਦੀ ਰਿਸ਼ਵਤ (ਮਹੀਨਾ) ਲੈਣ ਦੀ ਸਿ਼ਕਾਇਤਾਂ ਕੀਤੀਆਂ ਸਨ। ਪਰ ਉਕਤ ਫੂਡ ਸੇਫਟੀ ਅਫਸਰਾਨ ਦੀ ਜੜ੍ਹਾ ਦਿੱਲੀ ਬੈਠੇ ਪਾਰਟੀ ਦੇ ਨੇਤਾਵਾਂ ਨਾਲ ਹੋਣ ਦਾ ਦਾਅਵੇ ਕਰਨ ਕਰਕੇ ਇਹ ਦੁਬਾਰਾ ਚੋਰ ਮੋਰੀ ਰਾਹੀਂ ਅਤੇ ਭਾਰੀ ਬੈਗਾਂ ਦਾ ਚੜ੍ਹਾਵਾ ਦੇ ਕੇ ਦੁਬਾਰਾ ਆਪਣੀ ਮਰਜੀ ਨਾਲ ਸਟੇਸ਼ਨ ਲੈਣਾ ਚਾਹੁੰਦੇ ਹਨ। ਇਹਨਾਂ ਮੋਹ ਡਿਊੈਟੀ ਤੋਂ ਘੱਟ ਅਤੇ ਐਸ਼ ਪ੍ਰਸਤੀ ਦੀ ਜਿੰਦਗੀ ਜਿਆਦਾ ਪਸੰਦ ਕਰਦੇ ਹਨ। ਜਲਦ ਹੀ ਇਹਨਾਂ ਦੇ ਨਤੀਜੇ ਸਾਹਮਣੇ ਆ ਸਕਦੇ ਹਨ। ਹੁਣ ਵੇਖਣਾ ਇਹ ਹੈ ਕਿ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਂਘ ਮਾਨ ਸਰਕਾਰ ਫੂਡ ਐਂਡ ਡਰੱਗਜ਼ ਪ੍ਰਸ਼ਾਸਨ ਵਿਚ ਫੂਡ ਸੇਫਟੀ ਅਫਸਰਾਂ ਦੀ ਬਦਲੀ ਹੁਣ ਦੁਬਾਰਾ ਬਦਲੀ ਕਰਦੀ ਹੈ ਜਾ ਫਿਰ ਪਹਿਲੇ ਆਰਡਰਾਂ ਤੇ ਸਟੈਂਡ ਰਹਿੰਦੀ ਹੈ। ਮੁੱਖ ਮੰਤਰੀ ਸਾਹਿਬ ਟਰਾਂਸਫਰ ਦਂੀ ਫਾੁਿੲਲ ਜੋ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਕੋਲ ਪਈ ਹੈ ਉਸ ਨੂੰ ਆਪਣੇ ਕੋਲ ਮੰਗਵਾਉਣ। ਜੇਕਰ ਬਦਲੀਆਂ ਹੁੰਦੀਆਂ ਹਨ ਤਾਂ ਫਿਰ ਸਿੱਧੇ ਤੋਰ ਤੇ ਉਹਨਾਂ ਅਫਸਰਾਂ ਨੂੰ ਖ਼ੁਸ਼ ਕੀਤਾ ਜਾਵੇਗਾ ਜੋ ਲੈ ਦੇ ਕੇ ਚੋਰ ਮੋਰੀ ਰਾਹੀਂ ਆਉਣਗੇ। ਫਿਰ ਸਰਕਾਰ ਦੇ ਅਕਸ ਦਾ ਕੀ ਹੋਵੇਗਾ। ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਤੁਰੰਤ ਇਸ ਪਾਸੇ ਵੱਲ ਧਿਆਨ ਦੇਣਾ ਪਵੇਗਾ।


Leave a Response