AmritsarJalandharLudhianaNationalNewsPunjab

ਪਿੰਡ ਭੋਲਾਪੁਰ ਸਰਪੰਚੀ ਤੋਂ ਨੇਕ ਤੇ ਇਮਾਨਦਾਰ ਉਮੀਦਵਾਰ ਸ੍ਰੀ ਸੁਖਦੀਪ ਸਿੰਘ ਸੋਨੀ


ਲੁਧਿਆਣਾ ( ਅਮ੍ਰਿੰਤ):- ਗ੍ਰਾਮ ਪਂੰਚਾਇਤ ਪਿੰਡ ਭੋਲਾਪੁਰ ਝਾਬੇਵਾਲ ਤੋਂ ਸਰਪੰਚ ਦੇ ਉਮੀਦਵਾਰ ਸ੍ਰੀ ਸੁਖਦੀਪ ਸਿੰਘ ਸੋਨੀ ਜੋ ਕਿ ਇਸ ਵਾਰ ਸਰਪੰਚ ਅੱਹੁਦੇ ਲਈ ਉਮੀਦਵਾਰ ਵੱਜੋ ਨਿਤਰੇ ਹਨ ਅਤੇ ਇਹਨਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਬਹੁਤ ਸਮੈਂ ਤੋਂ ਵਿਕਾਸ ਨਹੀਂ ਹੋਇਆ ਅਤੇ ਪਿੰਡ ਦੇ ਲੋਕਾਂ ਚਾਹੁੰਦੇ ਹਨ ਕਿ ਸਰਪੰਚ ਇਕ ਇਮਾਨਦਾਰ ਅਤੇ ਨਿਰੱਪਖ ਧੜੇ ਨਾਲ ਹੋਵੇ ਨਾ ਕਿ ਕਿਸੇ ਪਾਰਟੀ ਬਾਜੀ ਤੋ, ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਸੁਖਦੀਪ ਸਿੰਘ ਸੋਨੀ ਪਹਿਲਾਂ ਤੋ ਪਿੰਡ ਵਿਚ ਸਮਾਜਿਕ ਤੇ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਉਹ ਇਕ ਗੁਰਸਿੱਖ ਪਰਿਵਾਰ ਨਾਲ ਵੀ ਸਬੰਧ ਰੱਖਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਸਰਪੰਚ ਮੈਂ ਇਸ ਕਰਕੇ ਨਹੀ ਬਣਨਾ ਕਿ ਮੈਂ ਕੁਰਸੀ ਲੈਣੀ ਹੈ ਮੈਂ ਪਿੰਡ ਦੇ ਲੋਕਾਂ ਦੀ ਸੇੁਵਾ ਕਰਨੀ ਹੈ। ਉਹ ਹਮੇਸ਼ਾ ਕਰਦੇ ਰਹਿਣਾ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡ ਨੂੰ ਪਹਿਲਾਂ ਵੀ ਅਣਦੇਖਾ ਕੀਤਾ ਗਿਆ ਸੀ ਹੁਣ ਨੋਜਵਾਨ ਜਾਗਰੂਕ ਹਨ ਅਤੇ ਇਸ ਵਾਰ ਉਹ ਵੋਟ ਦਾ ਸਹੀ ਇਸਤੇਮਾਲ ਕਰਨਗੇ। ਉਹਨਾਂ ਅਪੀਲ ਕੀਤੀ ਕਿ ਉਹਨਾਂ ਨੂੰਂ ਅਤੇ ਉਹਨਾਂ ਦੀ ਸਮੱੁਚੀ ਟੀਮ ਨੂੰ ਇਸ ਵਾਰ ਮੋਕਾ ਦਿੱਤਾ ਜਾਵੇ।


Leave a Response