ਸੀਨੀਅਰ ਪੱਤਰਕਾਰ ਸ. ਗੁਰਬਖਸ਼ ਸਿੰਘ (ਚਾਚਾ) ਦੇ ਅੰਤਿਮ ਅਰਦਾਸ ਮੋਕੇ ਪਹੁੰਚੀਆਂ ਅਹਿਮ ਸ਼ਖਸ਼ੀਅਤਾਂ
ਲੁਧਿਆਣਾ (ਅੰਕੁਰ ਜੈਸਵਾਲ):-ਇੰਡੀਆ ਜਸਟਿਸ ਅਤੇ ਅਰਜਨ ਪੱਤਰਿਕਾ ਦੇ ਬਾਨੀ ਸ[ ਗੁਰਬਖਸ਼ ਸਿੰਘ ਉਦੋਂ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਉਹਨਾਂ ਨੇ ਅੰਤਿਮ ਸਾਂਹ ਫੋਰਟਿਸ ਹਸਪਤਾਲ ਲੁਧਿਆਣਾ 29-8-2024 ਨੂੰ ਵਿਖੇ ਲਏ ਗਏ। ਸ[ ਗੁਰਬਖਸ਼ ਸਿੰਘ ਪਿੱਛਲੇ ਦਿਨਾਂ ਤੋਂ ਫੋਰਟਿਸ ਹਸਪਤਾਲ ਵਿਖੇ ਪੇਸਮੇਕਰ ਲੱਗਾਉਣ ਤੋਂ ਬਾਅਦ ਹੋਈ ਇਨਫੇਕਸ਼ਨ ਤਂੋ ਪੀੜਤ ਸਨ। ਉਹ 18 ਦਿਨ ਫੋਰਟਿਸ ਹਸਪਤਾਲ ਅਤੇ 5 ਦਿਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਰਹੇ।
ਸ[ ਗੁਰਬਖਸ਼ ਸਿੰਘ ਬਹੁਤ ਖੁਸ਼ ਦਿਲ ਅਜੀਜ਼ ਸਨ, ਉਹ ਰਾਵਲਪਿੰਡ (ਪਾਕਿਸਤਾਨ) ਵਿਖੇ ਮਾਤਾ ਕਰਤਾਰ ਕੋਰ ਦੇ ਘਰ ਜਨਮ ਲਿਆ ਅਤੇ ਪਿਤਾ ਜੀ ਸ[ ਨਰਿੰਦਰ ਸਿੰਘ ਵੀ ਬਹੁਤ ਹੀ ਗੁਰੂ ਘਰ ਨੂੰ ਮੰਨਣ ਵਾਲੇ ਸਨ ਅਤੇ ਸ ਗੁਰਬਖਸ਼ ਸਿੰਘ ਦੇ ਦਾਦਾ ਸੇਵਾ ਰਾਮ ਅੰਗਰੇਜ਼ ਹਕੂਮਤ ਵਿਚ ਪਟਵਾਰੀ ਸਨ। ਦੇਸ਼ ਦੀ ਆਜਾਦੀ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਉਤਰ ਪ੍ਰਦੇਸ਼ ਦੇ ਕਾਨਪੁਰ ਸਿਟੀ ਵਿਖੇ ਚਲੇ ਗਏ।ਜਿੱਥੇ ਉਹਨਾਂ ਨੇ ਰੱਬੜ ਦਾ ਕਾਰੋਬਾਰ ਖੋੋਲਿਆ ਅਤੇ ਫਿਰ ਦਿੱਲੀ ਆ ਕੇ ਵੱਸ ਗਏ ਅਤੇ 1984 ਦੇ ਸਿੱਖ ਦੰਗਿਆ ਤੋਂ ਬਾਅਦ ਉਹ ਲੁਧਿਆਣਾ ਆ ਵੱਸੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਬਹੁਤ ਹੀ ਸੰਘਰਸ਼ਮਈ ਦਿਨਾਂ ਵਿਚ ਪਾਲਣ ਪੋਸ਼ਣ ਕੀਤਾ ਅਤੇ ਪਰਿਵਾਰ ਨੂੰ ਪਰੋ ਕੇ ਰੱਖਿਆ ਅਤੇ ਉਹਨਾਂ ਨੇ ਆਪਣੇ ਪਰਿਵਾਰ ਅਤੇ ਸਗੇ ਸਬੰਧੀਆਂ ਨੂੰ ਦੱਸਦੇ ਸਨ, ਕਿ ਸਬਰ ਰੂਪੀ ਪਿਆਲਾ ਭਰ ਕੇ ਰੱਖਿਆ ਜਾਵੇ ਅਤੇ ਵਾਹਿਗੁਰੂ ਤੇ ਭਰੋਸਾ ਰੱਖੋ ਸਿਮਰਨ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਉਹ 78 ਸਾਲਾਂ ਦੇ ਸਨ ਅਤੇ ਰੋਜਾਨਾ ਗੁਰਦੁਆਰਾ ਸਾਹਿਬ ਆਪਣੇ ਪੋਤਰੇ ਅਤੇ ਪੁੱਤਰ ਨਾਲ ਜਾਂਦੇ ਸਨ ਅਤੇ ਨਿਤਨੇਮੀ ਸਨ। ਹਮੇਸ਼ਾ ਹੀ ਆਪਣੇ ਪਿਆਰ ਭਰੇ ਲਹਿਜ਼ੇ ਤੋਂ ਜਾਣੇ ਜਾਂਦੇ, ਟਰਾਂਸਪੋਰਟ ਮਹਿਕਮੇ ਵਿਚ ਆਪਣੇ ਜਮਾਨੇ ਦੇ ਬਹੁਤ ਹੀ ਪ੍ਰਸਿੱਧ ਸਨ ਅਤੇ ਉਹਨਾਂ ਨੂੰ ਟਰਾਂਸਪੋਰਟ ਮਹਿਕਮੇ ਵਿਚ ਚਾਚਾ ਦੇ ਨਾਂ ਨਾਲ ਜਣਿਆਂ ਜਾਂਦਾ ਸੀ। ਉਹਨਾਂ ਨੇ 1992 ਵਿਚ ਆਪਣਾ ਅਖਬਾਰ ਅਰਜਨ ਪੱਤ੍ਰਿਕਾ ਕੱਢੀ ਅਤੇ ਉਸ ਤੋਂ ਪਹਿਲਾਂ ਕਈ ਰੋਜਾਨਾ ਅਖਬਾਰਾਂ ਵਿਚ ਵੀ ਕੰਮ ਕੀਤਾ ਹੈ। ਉਸ ਸਮੇਂ ਪੱਤਰਕਾਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ। ਅਜੋਕੇ ਸਮੇਂ ਵਿਚ ਪੱਤਰਕਾਰਿਤਾਂ ਕਰਨਾ ਜਿੱਥੇ ਬਹੁਤ ਅੋਖਾ ਹੁੰਦਾ ਸੀ ਉਹਨਾਂ ਨੇ ਆਪਣੇ ਮਿਹਨਤ ਸਦਕਾ ਅਖਬਾਰ ਨੂੰ ਲੱਗਾਤਾਰ ਜਾਰੀ ਰੱਖਿਆ ਅਤੇ 1997 ਵਿਚ ਇੰਡੀਆ ਜਸਟਿਸ ਅਖਬਾਰ ਦੀ ਸੁਰੂਆਤ ਕੀਤੀ, ਅੱਜ ਦੋਵੇਂ ਅਖ਼ਬਾਰਾਂ ਤੋਂ ਇਲਾਵਾ ਯੂਟਿਊਬ ਚੈਨਲ ਅਤੇ ਵੈਬਸਾਈਟਸ ਵੀ ਚੱਲ ਰਹੀਆਂ ਹਨ। ਉਹ ਆਪਣੇ ਪਿੱਛੇ ਦੋ ਪੁੱਤਰ ਸ੍ਰ[ ਜਸਬੀਰ ਸਿੰਘ ਅਤੇ ਐਡਵੋਕੇਟ ਤਜਿੰਦਰ ਸਿੰਘ ਤੇ ਇਕ ਧੀ ਸੁਰਿੰਦਰ ਕੋਰ ਤੋ ਇਲਾਵਾ ਧਰਮ ਪਤਨੀ ਸ੍ਰੀਮਤੀ ਕੁਲਵੰਤ ਕੋਰ ਛੱਡ ਗਏ ਹਨ। ਪਰਿਵਾਰ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ। ਜਿਸ ਨੂੰ ਗੁਰੂ ਦਾ ਭਾਣਾ ਮੰਨਣਾ ਪੈਣਾ ਹੈ। ਸ[ ਗੁਰਬਖਸ਼ ਸਿੰਘ ਦਾ ਅੰਤਿਮ ਸੰਸਕਾਰ ਜਮਾਲਪੁਰ ਸ਼ਮਸ਼ਾਨ ਘਾਟ ਵਿਖੇ 30-8-204 ਨੂੰ ਹੋਇਆ। ਜਿੱਥੇ ਗੁਰਬਖਸ਼ ਸਿੰਘ ਨੂੰ ਚਾਹੁਣ ਵਾਲਿਆਂ ਦਾ ਜਨ ਸੈਲਾਬ ਉਮੜ ਪਿਆ। ਸਵੇਰੇ 11:30 ਵਜੇ ਸ਼ਮਸ਼ਾਨ ਘਾਟ ਵਿਖੇ ਪੱਤਰਕਾਰ, ਸਮਾਜਿਕ ਜੱਥੇਬੰਦੀਆਂ ਦੇ ਆਗੂ, ਮਿੱਤਰ ਪਿਆਰੇ ਅਤੇ ਟਰਾਂਸਪੋਰਟ ਮਹਿਕਮੇ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਪਤਾ ਲੱਗਦੇ ਸਾਰ ਉਹ ਸ਼ਮਸ਼ਾਨ ਭੂਮੀ ਵਿਖੇ ਪਹੁੰਚ ਗਏ। ਮ੍ਰਿਤਕ ਦੇਹ ਨੂੰ ਅਗਨ ਭੇਂਟ ਉਹਨਾਂ ਦੇ ਦੋਵੇਂ ਪੁੱਤਰ ਸ੍ਰੀ ਜਸਬੀਰ ਸਿੰਘ ਅਤੇ ਐਡਵੋਕੇਟ ਤਜਿੰਦਰ ਸਿੰਘ ਨੇ ਦਿੱਤੀ। ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਕੁਟੀਆ ਸਾਹਿਬ ਜਮਾਲਪੁਰ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਸ਼ਾਮਲ ਹੋਣ ਲਈ ਸ੍ਰੀਮਤੀ ਇੰਦਰਜੀਤ ਕੋਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ, ਨਿਰਧੜਕ ਸਿੰਘ ਬਰਾੜ ਰਾਜ ਸੂਚਨਾ ਕਮਿਸ਼ਨਰ ਪੰਜਾਬ(ਰਿਟਾ), ਸ੍ਰੀ ਅਮ੍ਰਿੰਤਪਾਲ ਸਿੰਘ ਸੇਖੋ(ਰਾਜ ਸੂਚਨਾ ਕਮਿਸ਼ਨਰ (ਰਿਟ), ਸ੍ਰੀ ਸ਼ਰਨਜੀਤ ਸਿੰਘ ਢਿੱਲੋ ( ਸਾਬਕਾ ਮੰਤਰੀ), ਹਰਦੀਪ ਸਿੰਘ ਮੁੰਡੀਆ ( ਵਿਧਾਇਕ), ਭੈਰਾਜ ਸਿੰਘ ਕੋਂਸਲਰ, ਜਸਪ੍ਰੀਤ ਸਿੰਘ ਜੱਸਾ ਗੁਰਮ( ਪ੍ਰਧਾਨ ਸਹਿਕਾਰੀ ਸਭਾਵਾ ਪਿੰਡ ਭੋਲਾਪੁਰ), ਜਗਮੋਹਨ ਸਿੰਘ ( ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ), ਸੁਖਮਿੰਦਰਪਾਲ ਸਿੰਘ ਗਰੇਵਾਲ ਭਾਜਪਾ ਆਗੂ, ਰਵਿੰਦਰ ਕਟਾਰੀਆ, ਸ੍ਰੀ ਮਲਕੀਤ ਸਿੰਘ ਕੈੜਾ, ਐਡਵੋਕੇਟ ਐਸਕੇ ਬਾਵਾ, ਐਡਵੋਕੇਟ ਸ੍ਰੀ ਸੁਰੇਸ਼ ਸ਼ਰਮਾ,ਐਡਵੋਕੇਟ ਸ੍ਰੀ ਤਰਨਪ੍ਰੀਤ ਸਿੰਘ ਕਾਹਲੋਂ, ਸ੍ਰੀ ਗੁਰਦੀਪਸਿੰਘ ਕਾਹਲੋਂ, ਐਡਵੋਕੇਟ ਰਕੇਸ਼ ਕੁਮਾਰ ਗੁਪਤਾ, ਸੰਦੀਪ ਸਿੰਘ, ਗਰੀਨਲਾਈਨ ਘੜੂੰਆਂ, ਦਸ਼ਮੇਸ਼ ਪ੍ਰਾਪਰਟੀਜ਼ ਘੜੂੰਆਂ, ਪਿੰਡ ਲਾਟੋ ਦਾਣਾ ਦੇ ਸਰਪੰਚ ਸ੍ਰੀ ਹਰਜੀਤ ਸਿੰਘ, ਸਰਪੰਚ ਜਸਵੀਰ ਸਿੰਘ, ਮੋਰਿੰਡਾ ਤੋਂ ਤਹਿਸੀਲਦਾਰ ਸ੍ਰੀ ਸੋਮਨਾਥ, ਸਰਪੰਚ ਸੁਖਦੇਵ ਸਿੰਘ ਤੋਂ ਇਲਾਵਾ ਰਮਨ ਕੁਮਾਰ ਵਰਮਾ ( ਜਵਾਈ), ਜਸਪਾਲ ਸਿੰਘ ਪੱਤਰਕਾਰ ( ਪੰਜਾਬ ਟਾਈਮਜ਼), ਸ੍ਰੀ ਬਲਵੀਰ ਸਿੰਘ ਸਿੱਧੂ ( ਸੰਪਾਦਕ ਜਸਟਿਸ ਂਿਨਊਜ), ਸ੍ਰੀ ਜਗਮੋਹਨ ਸਿੰਘ ਮੱਕੜ( ਸੰਪਾਦਕ ਤਾਜਾ ਮਸਲੇ), ਸ੍ਰੀ ਕ੍ਰਿਸ਼ਨ ਕੁਮਾਰ ਥਾਪਾ (ਪੱਤਰਕਾਰ), ਇੰਦਰਪਾਲ ਸਿੰਘ ਸੰਪਾਦਕ ( ਰੋਜਾਨਾ ਸੰਦੇਸ਼), ਅਮਰੀਕ ਸਿੰਘ ਪ੍ਰਿੰਸ (ਤਹਿਲਕਾ ਚੈਨਲ), ਸੱਤ ਸਮੁੰਦਰੋ ਪਾਰ ਦੇ ਸੰਪਾਦਰ ਸ੍ਰੀ ਇੰਦਰਜੀਤ ਸਿੰਘ, ਪੰਜਾਬ ਸਿੰਘ ( ਸੰਪਾਦਕ ਰਤਨ ਆਫ ਪੰਜਾਬ), ਉਡਾਨ ਅਖਬਾਰ ਤੋਂ ਸ੍ਰੀ ਪ੍ਰਵੀਨ ਕੁਮਾਰ, ਸਿ਼ਵ ਸੁੰਦਰ ਅਗਰਵਾਲ ਸੰਪਾਦਕ ਜਲਤਾ ਸਿਤਾਰਾ, ਨਿਿਤਨ ਗਰਗ ( ਸੰਪਾਦਕ ਪੁਲਿਸ ਪਬਲਿਕ ਡਾਇਰੀ), ਪਟਿਆਲਾ ਤੋਂ ਪੱਤਰਕਾਰ ਸ੍ਰੀ ਜਗਦੀਸ਼ ਗੋਇਲ, ਸਿ਼ਵ ਕੁਮਾਰ ਜਾਂਗੜਾ ( ਰਫਤਾਰ ਟੀਵੀ ਅਤੇ ਪ੍ਰੈਸ ਕੀ ਤਾਕਤ), ਸ਼ਹੀਦੇਆਜਮ ਅਖਬਾਰ ਤੋਂ ਛੱਤਰਪਾਲ ਸਿੰਘ, ਨਗਰ ਨਿਗਮ ਦੇ ਸੁਪਰਡੈਂਟ ਸ੍ਰੀ ਅਬਦੁੱਲ ਸੱਤਾਰ, ਸ੍ਰੀ ਸੰਜੀਵ ਉਪੱਲ, ਨਗਰ ਨਿਗਮ ਦੇ ਸਕੱਤਰ ਸ੍ਰੀ ਤਜਿੰਦਰ ਸਿੰਘ ਪੰਛੀ, ਰੋਹਿਤ ਸਹੋਤਾ, ਸਹਾਇਕ ਕਮਿਸ਼ਨਰ ਨਗਰ ਨਿਗਮ, ਸ੍ਰੀ ਨੀਰਜ ਜੈਨ, ਸ੍ਰੀ ਰਜਿੰਦਰਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਮ੍ਰਿੰਤਸਰ, ਸ੍ਰੀ ਸਤਨਾਮ ਸਿੰਘ ਫੂਡ ਸੇਫਟੀ ਅਫਸਰ, ਸ੍ਰੀ ਯੋਗੇਸ਼ ਗੋਇਲ ਫੂਡ ਸੇਫਟੀ ਅਫਸਰ ਲੁਧਿਆਣਾ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸ਼ਰਨਪਾਲ ਸਿੰਘ ਮੱਕੜ, ਗੁਰੂ ਗੋਬਿੰਦ ਸਿੰਘ ਜਲੰਧਰ ਡੀਟੀE ਦਫਤਰ, ਅਮ੍ਰਿੰਤਸਰ ਡੀਟੀE ਦਫਤਰ, ਸਿਵਲ ਸਰਜਨ ਦਫਤਰ ਤੋਂ ਸ੍ਰੀ ਭਾਰਤ ਭੁਸ਼ਣ ਸ਼ਰਮਾ ਤੋਂ ਸ੍ਰੀ ਕੁਲਵਿੰਦਰ ਸਿੰਘ ਸੰਧਿਆਲਾ, ਰੁਪਿੰਦਰ ਸਿੰਘ ਆਦਿ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਸ੍ਰੀ ਰਮੇਸ਼ ਕੁਮਾਰ ਸਾਹਨੇਵਾਲ ਆਦਿ ਨੇ ਅੰਤਿਮ ਅਰਦਾਸ ਵਿਚ ਹਾਜਰੀ ਲੱਗਵਾਈ। ਅੰਤਿਮ ਅਰਦਾਸ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਬਾਖੂਬੀ ਨਿਭਾਈ।