AmritsarDelhiJalandharLudhianaNationalNewsPunjabWorldWorld News

ਕੀ ਤੁਸੀਂ ਹੋਟਲਾਂ ਅਤੇ ਰੈਸਟੋਰੈਟਾਂ ਵਿਚ ਨਕਲੀ ਪਨੀਰ ਤੇ ਦੇਸੀ ਘਿਓ ਤਾਂ ਨਹੀਂ ਖਾ ਰਹੇ 1 ਮਿੰਟ ਵਿੱਚ ਪਨੀਰ ਅਸਲੀ ਹੈ ਜਾਂ ਨਕਲੀ ਇਹ ਕਿਵੇਂ ਪਤਾ ਲਗਾਓ


ਬਾਜ਼ਾਰ ‘ਚ ਅੰਨ੍ਹੇਵਾਹ ਵਿਕ ਰਿਹਾ ਹੈ ਨਕਲੀ ਪਨੀਰ, ਇਸ ‘ਚ ਚਿੱਟੇ ਰੰਗ ਦਾ ਜ਼ਹਿਰੀਲਾ ਯੂਰੀਆ ਮਿਲਾਇਆ ਜਾਂਦਾ ਹੈ, ਜੋ ਕਿ ਘਾਤਕ ਹੈ, ਘਰ ਬੈਠੇ ਹੀ ਚੈੱਕ ਕਰੋ ਅਸਲੀ ਤੇ ਨਕਲੀ ਪਨੀਰ ਨੂੰ ਆਸਾਨ ਤਰੀਕੇ ਨਾਲ।ਭਾਰਤ ਵਿੱਚ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਬਹੁਤ ਆਮ ਹੈ। ਜ਼ਿਆਦਾ ਮੁਨਾਫਾ ਕਮਾਉਣ ਲਈ ਖਾਣ-ਪੀਣ ਦੀਆਂ ਵਸਤੂਆਂ ‘ਚ ਅਜਿਹੇ ਖਤਰਨਾਕ ਕੈਮੀਕਲ ਅਤੇ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ, ਜੋ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ।ਹਾਲ ਹੀ ‘ਚ ਤੁਸੀਂ ਦੇਸ਼ ਦੇ ਦੋ ਚੋਟੀ ਦੇ ਮਸਾਲਾ ਬ੍ਰਾਂਡਾਂ ਦੇ ਮਸਾਲਿਆਂ ‘ਚ ਖਤਰਨਾਕ ਰਸਾਇਣਾਂ ਦੀ ਖਬਰ ਜ਼ਰੂਰ ਦੇਖੀ ਹੋਵੇਗੀ। ਉਨ੍ਹਾਂ ਦੇ ਕਈ ਮਸਾਲਿਆਂ ‘ਤੇ ਕਈ ਦੇਸ਼ਾਂ ਵਿਚ ਪਾਬੰਦੀ ਲਗਾਈ ਗਈ ਸੀ ਕਿਉਂਕਿ ਉਨ੍ਹਾਂ ਵਿਚ ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ਦੀ ਜ਼ਿਆਦਾ ਮਾਤਰਾ ਹੁੰਦੀ ਸੀ। ਦੇਸ਼ ‘ਚ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨ ਵਾਲੀ ਸੰਸਥਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਇਸ ਘਟਨਾ ਤੋਂ ਬਾਅਦ ਹਰਕਤ ‘ਚ ਆ ਗਈ ਹੈ।ਜ਼ਾਹਿਰ ਹੈ ਕਿ ਇੱਥੇ ਮੌਤ ਨੂੰ ਸੱਦਾ ਦੇਣ ਵਾਲਾ ਨਕਲੀ ਪਨੀਰ ਬਣਾਇਆ ਜਾ ਰਿਹਾ ਸੀ।ਅਮ੍ਰਿੰਤਸਰ ਦੇ ਸਹਾਇਕ ਕਮਿਸ਼ਨਰ ਫੂਡ ਵੱਲੋਂ ਮਿਲਾਵਟਖੋਰਾਂ ਤੇ ਲੱਗਾਮਅਮ੍ਰਿੰਤਸਰ ਵਰਗੇ ਸ਼ਹਿਰ ਵਿਚ ਸਹਾਇਕ ਕਮਿਸ਼ਨਰ ਸ੍ਰੀ ਰਾਜਿੰਦਰਪਾਲ ਸਿੰਘ ਨੇ ਆਪਣੀ ਕਾਰਗੁਜਾਰੀ ਦੋਰਾਨ ਬਹੁਤ ਹੀ ਵਧੀਆ ਊਪਰਾਲੇ ਕੀਤੇ ਹਨ, ਉਹਨਾਂ ਫੂਡ ਆਪਰੇਟਰ ਨੂੰ ਜਿੱਥੇ ਜਾਗਰੂਕ ਕੀਤਾ ਉਥੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਕਿ ਉਹ ਨਕਲੀ ਸਮਾਨ ਕਿਸ ਤਰ੍ਹਾਂ ਪਕੜਵਾ ਸਕਦੇ ਹਨ ਅਤੇ ਕਿਸ ਤਰ੍ਹਾਂ ਸਿ਼ਕਾਇਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਗੁਰੂ ਦੀ ਨਗਰੀ ਵਿਚ ਅਜਿਹੇ ਲੋਕ ਪਾਪਾਂ ਦੇ ਭਾਗੀਦਾਰ ਤਾਂ ਬਣਦੇ ਹੀ ਹਨ ਉਥੇ ਜਾਗਰੂਕ ਨਾਗਰਿਕਾਂ ਨੂੰ ਜਾਗਰੂਕ ਕਰਕੇ ਅਸੀਂ ਆਪਣੀ ਡਿਊਟੀ ਕਰ ਰਹੇ ਹਨ, ਉਹਨਾਂ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਅਸਲੀ ਨਕਲੀ ਵਿਚ ਵੀ ਫਰਕ ਦੱਸਦੇ ਰਹੇ ਹਨ।

ਪੰਜਾਬ ਵਿਚ ਫੂਡ ਕਮਿਸ਼ਨਰ ਵੱਲੋਂ ਸੈਂਪਲ ਟਾਰਗੇਟ ਨਾਂ ਦੇ ਬਰਾਬਰਪੰਜਾਬ ਵਿਚ ਜਿਲ੍ਹੇ ਵਾਈਜ਼ ਫੂਡ ਸੇਫਟੀ ਕਮਿਸ਼ਨਰ ਵੱਲੋਂ ਨਿਰਧਾਰਿਤ ਟਾਰਗੇਟ ਦਿੱਤੇ ਗਏ ਹਨ, ਜੋ ਕਿ ਨਾਮਾਤਰ ਹਨ, ਮਹੀਨੇ ਵਿਚ ਕਈ ਜਿਿਲ੍ਹਆ ਵਿਚ 10 ਤੋਂ ਘੱਟ ਹੁੁੰਦੀ ਹੈ ਸੈਪਲੰਿਗ, ਲੱਖਾਂ ਰੁਪਏ ਤਨਖਾਹਾਂ ਤੇ ਹੋਰ ਖਰਚਿਆਂ ਤੇ ਖਰਚ ਹੁੰਦਾ ਹੈ ਬਜਟਪੰਜਾਬ ਦੇ ਬਾਰਡਰਾਂ ਨਾਲ ਜਿਿਲ੍ਹਆ ਤੋਂ ਲੱਗਦੇ ਰਾਜਾਂ ਤੋਂ ਆਉਂਦੇ ਹਨ ਨਕਲੀ ਖਾਧ ਪਦਾਰਥ<br>ਪੰਜਾਬ ਦੇ ਨਾਲ ਲੱਗਦੇ ਰਾਜਾਂ ਦੇ ਬਾਰਡਰਾਂ ਨਾਲ ਲੱਗਦੇ ਜਿਿਲ੍ਹਆ ਵਿਚ ਫੂਡ ਸੇਫਟੀ ਮੁਸਤੈਦ ਨਹੀਂ ਹੈ, ਕੁਝ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਆਪਣੀ ਮਰਜ਼ੀ ਨਾਲ ਉਪਰਲੇ ਆਕਾਵਾਂ ਦੀ ਮਦਦ ਨਾਲ ਕਈ ਕਈ ਸਾਲਾਂ ਤੋਂ ਇਥੇ ਕੁੰਡਲੀ ਜਮ੍ਹਾ ਕੇ ਬੈਠੇ ਹਨ, ਜਿਨ੍ਹਾਂ ਨੂੰ ਅੱਜੇ ਤੱਕ ਕਿਸੇ ਨਹੀਂ ਹਿਲਾਇਆ। ਅਜਿਹੇ ਅਫਸਰਾਂ ਦੀ ਅਜਿਹੇ ਅਨਸਰਾਂ ਨਾਲ ਸੈਟਿੰਗ ਹੋ ਜਾਂਦੀ ਹੈ ਅਤੇ ਮਹੀਨਾ ਲੈਣ ਦੀ ਖੇਡ ਸੁਰੂ ਹੋ ਜਾਂਦੀ ਹੈ ਅਤੇ ਇਹ ਲੋਕ ਸਿਰਫ ਸਂੈਪਲਾਂ ਨੂੰ ਫੇਲ੍ਹ ਤੋਂ ਪਾਸ ਕਰਨਾ ਅਤੇ ਪਾਸ ਤੋਂ ਫੇਲ੍ਹ ਕਰਨ ਦਾ ਡਰ ਦਿਖਾ ਕੇ ਲੋਕਾਂ ਦੀ ਜਾਨ ਖਤਰੇ ਵਿਚ ਪਾ ਰਹੇ ਹਨ।


Leave a Response