ਪਿੰਡ ਬਰਨਾਲਾ ਸਰਕਾਰੀ ਕਲੋਨੀ ਸਰਕਾਰੀ ਸਹੂਲਤਾਂ ਤੋਂ ਵਾਂਝੀ ਲੋਕ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ
ਸੁਸ਼ੀਲ ਕੁਮਾਰ ਬਰਨਾਲਾ
ਸਰਕਾਰ ਵੱਲੋਂ ਰਾਜ ਸਰਕਾਰ ਚ ਪੰਚਾਇਤੀ ਰਾਜ ਲਾਗੂ ਕਰਨ ਤੇ ਪਿੰਡਾ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੇ ਸਾਰੇ ਦਾਅਵੇ ਕਰਨ ਦੇ ਬਾਵਜੂਦ । ਪਿੰਡ ਅਜ ਵੀ ਕਈ ਸਹੂਲਤਾਂ ਤੋਂ ਵਾਂਝਾ । ਗੁਰਦਾਸਪੁਰ ਚ ਪੈਂਦਾ ਪਿੰਡ ਬਰਨਾਲਾ ਜਿਸ ਵਿੱਚ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ ।ਕਲੋਨੀ ਵਿੱਚ ਸੀਵਰੇਜ ਨਹੀਂ ਪਾਇਆ ਗਿਆ ਅਤੇ ਨਾ ਹੀ ਸਰਕਾਰੀ ਫਲਾਸ਼ਾ ਬਣਇਆ ਬਿਜਲੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਤਾਰਾ ਲਮਕ ਰਹੀਆਂ ਹਨ । ਇਸ ਸਬੰਧੀ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਜਾਣੁ ਕਰਵਾਇਆ ਜਾ ਚੁੱਕਾ ਹੈ ।ਪਰ ਇਸ ਪਿੰਡ ਦੀ ਸਰਕਾਰੀ ਕਲੋਨੀ ਦੇ ਵਿਕਾਸ ਵਲ ਕਿਸੇ ਵੀ ਸਰਕਾਰ ਨੇ ਵਿਸ਼ੇਸ਼ ਧਿਆਨ ਨਹੀਂ ਦਿੱਤਾ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬਰਨਾਲਾ ਕਲੋਨੀ ਵਾਸੀਆਂ ਸੁਸ਼ੀਲ ਕੁਮਾਰ , ਸੁਨੀਤਾ,ਮਹਿੰਦਰ ਸਿੰਘ,ਲੱਬਾ,ਤਿਲਕ ਰਾਜ,ਬਲਵੀਰ,ਰਿਕੁ ਬਾਲਾ ਆਦਿ ਨੇ ਦਸਿਆ ਕਿ ਪਿੰਡ ਵਿੱਚ ਮੁੱਢਲੀ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਨਹੀਂ ਕਰਵਾਇਆ ਜਾ ਰਹੀਆਂ ।ਬਰਨਾਲਾ ਦੀ ਕਲੋਨੀ ਵਿੱਚ ਸਰਕਾਰਵੱਲੋਂ ਜਰੂਰਤ ਮੰਦ ਪਰਿਵਾਰਾਂ ਨੂੰ ਰਹਿਣ ਲਈ ਸੰਨ 1975 ਵਿੱਚ ਪੰਚਾਇਤ ਵਲੋਂ ਸਰਕਾਰੀ ਪਲਾਂਟ ਦਿੱਤੇ ਗਏ ।ਪਰ ਕਲੋਨੀ ਵਿੱਚ ਗਲੀਆਂ ਨਾਲੀਆਂ ਨਾ ਪੱਕਿਆ ਨਾ ਹੋਣ ਕਾਰਨ ਕਲੋਨੀ ਵਾਸੀਆਂ ਨਰਕਭਰੀ ਜਿੰਦਗੀ ਗੁਜਾਰਨ ਨੂੰ ਮਜਬੂਰ ਹੈ ।ਲੋਕਾਂ ਨੇ ਦਸਿਆ ਕਿ ਕਲੋਨੀ ਵਿੱਚ ਗਲੀਆਂ ਨਾਲੀਆਂ ਪੱਕਿਆ ਨਾ ਹੋਣ ਕਾਰਨ ਉਹਨਾਂ ਨੇ ਆਪਣੇ ਘਰਾਂ ਵਿੱਚ ਟੋਏ ਪੁੱਟ ਹੋਏ ਹਨ ।ਗੰਦੇ ਪਾਣੀ ਨਾਲ ਟੋਏ ਭਰ ਨਾਲ ਪਾਣੀ ਗਲੀ ਵਿਚ ਖੜਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ।ਜਿਸ ਕਾਰਨ ਲਾ ਇਲਾਜ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ । ਲੋਕਾਂ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋ ਮੰਗ ਕੀਤੀ ਹੈ।ਕੀ ਜਲਦੀ ਤੋਂ ਜਲਦੀ ਗਲੀ ਨਾਲੀ ਬਣਇਆ ਜਾਣ।