ਆਰਟੀਆਈ ਐਕਟੀਵਿਸਟ ਤੇ ਸਮਾਜ ਸੇਵਕ ਸ੍ਰੀ ਜਸਬੀਰ ਸਿੰਘ ਵੱਲੋਂ ਰਾਜ ਸੂਚਨਾ ਕਮਿਸ਼ਨਰ ਨੂੰ ਵਿਦਾਇਗੀ ਸਮੇਂ ਸਨਮਾਨ ਚਿੰਨ੍ਹ ਦੇ ਕੇ ਵਿਦਾਇਗੀ ਦਿੱਤੀ ਗਈ
ਚੰਡੀਗੜ੍ਹ :- ਅੱਜ ਪੰਜਾਬ ਰਾਜ ਸੂਚਨਾ ਕਮਿਸ਼ਨਰ ਵਿਚ ਇਕ ਹੋਰ ਰਾਜ ਸੂਚਨਾ ਕਮਿਸ਼ਨਰ ਦੀ ਵਿਦਾਇਗੀ ਹੋ ਗਈ ਬਹੁਤ ਹੀ ਸੁਲਝੇ ਅਤੇ ਨਿਰੱਪਖ ਫੈਸਲੇ ਕਰਨ ਵਾਲੇ ਸ੍ਰੀ ਅਮ੍ਰਿੰਤਪ੍ਰਤਾਪ ਸਿੰਘ ਸੇਖੋਂ ਵੱਲੋਂ ਆਪਣੀ ਸੇਵਾਵਾਂ ਰਾਜ ਸੂਚਨਾ ਕਮਿਸ਼ਨਰ ਵਿਖੇ ਪੂਰੀ ਕਰਨ ਤੇ ਰਿਟਾਇਰਮੈਂਟ ਮੋਕੇ ਲੁਧਿਆਣ ਤੋਂ ਸ੍ਰੀ ਜਸਬੀਰ ਸਿੰਘ ਜੋ ਸਮਾਜ ਸੇਵਾ ਅਤੇ ਆਰਟੀਆਈ ਐਕਟੀਵਿਸਟ ਤੋਂ ਇਲਾਵਾ ਨਿਹਾਥਾ ਪੰਜਾਬ ਪਾਰਟੀ ਸੀਨੀਅਰ ਉਪ ਪ੍ਰਧਾਨ ਵੀ ਹਨ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਰਾਜ ਸੂਚਨਾ ਕਮਿਸ਼ਨਰ ਸ੍ਰੀ ਅਮ੍ਰਿੰਤਪ੍ਰਤਾਪ ਸਿੰਘ ਸੇਖੋਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿੱਘੀ ਵਿਦਾਇਗੀ ਕੀਤੀ ਅਤੇ ਇਸ ਮੋਕੇ ਉਹਨਾਂ ਕਿਹਾ ਕਿ ਸ੍ਰੀ ਸੇਖੋਂ ਦਾ ਰਾਜ ਸੂਚਨਾ ਕਮਿਸ਼ਨਰ ਵਿਚ ਬਹੁਤ ਵੱਡਾ ਯੋਗਦਾਨ ਸੀ, ਉਹਨਾਂ ਨਿਰਪੱਖਤਾ ਨਾਲ ਜਿਸ ਕਦਰ ਫੈਸਲੇ ਕੀਤੇ ਹਨ ਉਹ ਜੁੱਗੋ ਜੁੱਗ ਤੱਕ ਯਾਦ ਰਹਿਣਗੇ। ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਇਸ ਸਮੇਂ ਸੂਚਨਾ ਕਮਿਸ਼ਨਰਾਂ ਨਾ ਹੋਣ ਕਾਰਣ ਬਹੁਤ ਵੱਡੇ ਪੱਧਰ ਤੇ ਪੈਡੈਂਸੀ ਪਈ ਹੈ ਅਤੇ ਹਜਾਰਾ ਹੀ ਕੇਸ ਸੁਣਵਾਈ ਅਧੀਨ ਹਨ ਉਥੇ ਸ੍ਰੀ ਸੇਖੋਂ ਵਰਗੇ ਕਮਿਸ਼ਨਰ ਦੀ ਵਿਦਾਇਗੀ ਹੁਣ ਕਾਰਨ ਰਾਜ ਸੂਚਨਾ ਕਮਿਸ਼ਨ ਖਾਲੀ ਹੋ ਗਿਆ ਹੈ। –