ਨੈਸ਼ਨਲਿਸਟ ਜਸਟਿਸ ਪਾਰਟੀ ਯੂਥ ਵੱਲੋਂ ਇਲੈਟ੍ਰਾਨਿਕਸ ਵੋਟਿੰਗ ਮਸ਼ੀਨਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
ਲੁਧਿਆਣਾ(ਅੰਕੁਰ ਜੈਸਵਾਲ):- ਅੱਜ ਲੁਧਿਆਣਾ ਵਿਖੇ ਨੋਜਵਾਨ ਆਗੂਆਂ ਅਤੇ ਐਡਵੋਕੇਟ ਵੱਲੋਂ ਇਲੈਕਟ੍ਰਾਨਿਕਸ ਵੋਟਿੰਗ ਮਸ਼ੀਨਾਂ ਦੇ ਖਿਲਾਫ ਜਗਰਾE ਪੁੱਲ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਪ੍ਰਦਰਸ਼ਨ ਵਿਚ ਗੱਲਾਂ ਵਿਚ ਸਲੋਗਨ ਵਾਲੇ ਚੋਲੇ ਪਾ ਕੇ ਅਤੇ ਹੱਥਾਂ ਵਿਚ ਬੈਨਰ ਫੜ ਕੇ ਲੋਕਾਂ ਨੂੰ ਜਾਗਰੂਕ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਐਡਵੋਕੇਟ ਤਜਿੰਦਰ ਸਿੰਘ ਤੇ ਗੁਰਦੀਪ ਸਿੰਘ ਕਾਹਲੋਂ ਨੇ ਸਬੰਧੋਤ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਸਾਡਾ ਦੇਸ਼ ਕਰਜਿਆਂ ਵਿਚ ਫਸ ਚੁੱਕਾ ਹੈ ਅਤੇ ਦੇਸ਼ ਦੀ ਮੰਦਹਾਲੀ ਦਾ ਕਾਰਣ ਸਾਡਾ ਸਿਸਟਮ ਹੈ ਕਿਉਂਕਿ ਦੇਸ਼ ਦੀਆਂ ਪਾਰਟੀਆਂ ਨੂੰ ਈਵੀਐਮ ਦਾ ਸਹਾਰਾ ਹੈ, ਉਹ ਇਸ ਨੂੰ ਹੈਕੱ ਕਰਕੇ ਜਨਤਾ ਨੂੰ ਲੱੁਟ ਰਹੇ ਹਨ ਅਤੇ ਇਲੈਟ੍ਰਾਲ ਬਾਂਡ ਰਾਹੀਂ ਪ੍ਰਾਈਵੇਟ ਕੰਪਨੀਆਂ ਪਾਸੋਂ ਮੋਟੀ ਰਿਸ਼ਵਤ ਲੈ ਰਹੇ ਹਨ ਅਤੇ ਇਹਨਾਂ ਕੰਪਨੀਆਂ ਪਾਸੋਂ ਪੈਸੇ ਲੈ ਕੇ ਖੂਬ ਵੋਟਾਂ ਦੀ ਖਰੀਦ ਫਰੋਖਤ ਅਤੇ ਈਵੀਐਮ ਦੀ ਸੈਟਿੰਗ ਲਈ ਪੈਸੇ ਖਰਚ ਰਹੇ ਹਨ, ਕਿਸ ਤਰ੍ਹਾਂ ਦੇਸ਼ ਵਿਚ ਵਿਧਾਇਕਾਂ ਅਤੇ ਐਮਪੀ ਨੂੰ ਖਰੀਦਿਆਂ ਜਾ ਰਿਹਾ ਹੈ ਅਤੇ ਸਰਕਾਰਾਂ ਤੋੜੀਆਂ ਜਾ ਰਹੀਆਂ ਹਨ ਕਿਉਂਕਿ ਰਾਜਨੈਤਿਕ ਪਾਰਟੀ ਭਾਜਪਾ ਕੋਲੋ ਚੋਣਾਂ ਦਾ ਫੰਡ ਬਹੁਤ ਇੱਕਠਾ ਕੀਤਾ ਹੋਇਆ ਹੈ, ਜਦ ਦੁਨੀਆਂ ਦੇ ਖੁਸ਼ਹਾਲ ਤੇ ਤਾਕਤਵਾਰ ਦੇਸ਼ਾਂ ਨੇ ਮੰਨਿਆ ਹੈ ਕਿ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਹੋ ਸਕਦੀ ਹੈ ਅਤੇ ਮਾਨਯੋਗ ਅਦਾਲਤਾਂ ਨੂੰ ਵੀ ਇਸ ਬਾਬਤ ਲਾਈਵ ਦਿਖਾ ਚੁੱਕੇ ਹਨ ਤਾਂ ਫਿਰ ਵੀ ਚੋਣ ਕਮਿਸ਼ਨ ਭਾਜਪਾ ਦੇ ਕਹਿਣ ਤੇ ਚੱਲ ਰਹੀ ਹੈ ਅਤੇ ਸਮੁੱਚੀ ਜਨਤਾ ਦਾ ਦੁੱਖ ਸਾਹਮਣੇ ਨਹੀਂ ਲਿਆ ਰਹੀ। ਜਿਸ ਤਰ੍ਹਾਂ ਭਾਜਪਾ ਆਪਣੀ ਜਿੱਤ ਦਾ ਡੰਕਾ ਪਿੱਟਦੀ ਹੈ ਉਸ ਤੋਂ ਸਾਫ ਜਾਹਿਰ ਹੈਕਿ ਉਸ ਨੂੰ ਪਤਾ ਹੈਕਿ ਉਸ ਨੇ ਈਵੀਐਮ ਦੇ ਸਹਾਰੇ 400 ਸੀਟਾਂ ਜਿੱਤ ਲੈਣੀਆਂ ਹਨ, ਜੇਕਰ ਇਸ ਤਰਾ੍ਹ ਤਾਨਾਸ਼ਾਹੀ ਨਾਲ ਹੀ ਜਿੱਤਣਾ ਹੈ ਤਾਂ ਈਵੀਐਮ ਨੂੰ ਕਿE ਵਰਤਦੇ ਹਨ ਸਿੱਧੇ ਤੋਰ ਤੇ ਤਾਨਾਸ਼ਾਹੀ ਕਰਾਰ ਕਰਦੇ ਹੋਏ ਲੋਕਤੰਤਰ ਨੂੰ ਖਤਮ ਕਰ ਦਿE ਅਤੇ ਸਾਰੇ ਨਾਗਰਿਕਾਂ ਨੂੰ ਗੁਲਾਮ ਬਣਾ ਦਿE। ਅੱਜ ਜੇਕਰ ਅਸੀਂ ਨਾ ਜਾਗੇ ਤਾਂ ਸਾਡੇ ਬੱਚੇ ਆਉਣ ਵਾਲੇ ਭਵਿੱਖ ਵਿਚ ਬਹੁਤ ਦੁੱਖੀ ਰਹਿਣਗੇ। ਇਸ ਲਈ ਜਰੂਰੀ ਹੈ ਕਿ ਬੈਲਟ ਪੇਪਰਾਂ ਨਾਲ ਹੀ ਚੋਣਾਂ ਹੋਣ। ਇਸ ਰੋਸ ਪ੍ਰਦਰਸ਼ਨ ਵਿਚ ਨੈਸ਼ਲਿਸਟ ਜਸਟਿਸ ਪਾਰਟੀ ਦੇ ਪ੍ਰਧਾਨ ਰਛਪਾਲ ਸਿੰਘ ਗਿੱਲ, ਚਰਨਜੀਤ ਸਿੰਘ, ਅੰਕੁਰ ਕੁਮਾਰ, ਪਰਮਜੀਤ ਕੋਰ ਪੰਮੀ, ਪ੍ਰੀਤੀ ਖੇੜੀ, ਜਸਵਿੰਦਰ ਸਿੰਘ, ਐਡਵੋਕੇਟ ਲਾਲਾ ਚੋਧਰੀ, ਮਨਜੀਤ ਸਿੰਘ ਆਦਿ ਹਾਜ਼ਰ ਸਨ।