Sunday, January 12, 2025
AmritsarinternationalJalandharLudhianaNationalNewsPatialaPunjabWorld News

ਪੰਜਾਬ ਦੇ ਲੋਕਪਾਲ ਨੇ ਫੂਡ ਸੇਫਟੀ ਅਫਸਰ ਦੀ ਵਿਜੀਲੈਂਸ ਜਾਂਚ ਦੇ ਦਿੱਤੇ ਹੁਕਮ


ਚੰਡੀਗੜ੍ਹ 24 ਜਨਵਰੀ (ਜੈਸਵਾਲ):- ਪੰਜਾਬ ਦੇ ਮਾਨਯੋਗ ਲੋਕਪਾਲ ਜਸਟਿਸ ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਤੇ ਮਿਲਾਵਟਖੋਰਾਂ ਨਾਲ ਮਿਲ ਕੇ ਸੈਂਪਲਾਂ ਦੀ ਹੇਰਾਫੇਰੀ ਕਰਨ ਦੇ ਦੋਸ਼ ਤੇ ਆਈ ਸਿ਼ਕਾਇਤ ਤੇ ਵਿਜੀਲੈਂਸ ਦੇ ਪ੍ਰਮੁੱਖ ਸਕੱਤਰ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ। ਸਿ਼ਕਾਇਤਕਰਤਾ ਸ੍ਰੀਮਤੀ ਗੁਰਸਿਮਰਨ ਕੋਰ ਵਾਸੀ ਲੁਧਿਆਣਾ ਵੱਲੋਂ ਮਿੱਤੀ: 31-12-2023 ਨੂੰ ਦਿੱਤੀ ਗਈ ਸਿ਼ਕਾਇਤ ਵਿਚ ਫੂਡ ਸੇਫਟੀ ਅਫਸਰ ਪਟਿਆਲਾ ( ਉਸ ਸਮੇਂ ) ਹੁਣ ਤੈਨਾਤੀ ਫਤਿਹਗੜ੍ਹ ਸਾਹਿਬ ਦੀ ਸਿ਼ਕਾਇਤ ਕੀਤੀ ਸੀ ਕਿ ਉਹਨਾਂ ਨੇ ਦੇਸੀ ਘਿE ਦੇ ਅਣਸੇਫ ਸੈਂਪਲਾਂ ਆਉਣ ਅਤੇ ਐਕਸਪਾਇਰੀ ਸਮਾਨ ਦਾ ਕੇਸ ਲਾਂਚ ਨਾ ਕਰਨ ਅਤੇ ਦੇਸੀ ਘਿE ਦੇ ਫੂਡ ਵਿਕੇਰਾਤਾਂ ਨਾਲ ਗੰਢਤੁਪ ਕਰਕੇ ਸੈਂਪਲਾਂ ਵਿਚ ਹੇਰਾਫੇਰੀ ਕਰਕੇ ਉਹਨਾਂ ਦੇ ਸੈਂਪਲ ਸੈਕੰਡ ਲੈਬ ਵਿਚੋ ਕਿਵੇਂ ਪਾਸ ਕਰਵਾਏ ਗਏ। ਜਦ ਕਿ ਪੰਜਾਬ ਦੀ ਲੈਬਾਰਟਰੀ ਨੇ ਅਣਸੇਫ ਘੋਸਿ਼ਤ ਕੀਤਾ ਗਿਆ ਸੀ, ਸਿ਼ਕਾਇਤਕਰਤਾ ਨੇ ਦੋਸ਼ ਲੱਗਾਇਆ ਕਿ ਉਕਤ ਫੂਡ ਸੇਫਟੀ ਅਫਸਰ ਨੇ ਰਾਜਪੁਰਾ ਦੇ ਪਾਸ਼ ਇਲਾਕੇ ਵਿਚ ਕੋਠੀ ਪਾਈ ਹੈ ਅਤੇ ਪਿੱਛਲੇ ਸਾਲ ਆਪਣੀ ਭੈਣ ਦੇ ਵਿਆਹ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਹਨ ਅਤੇ ਉਸ ਤੋਂ ਬਾਅਦ ਪਟਿਆਲਾ ਵਿਚ ਉਸ ਦੇ ਇਲਾਕੇ ਵਿਚ ਕਦੇ ਦੇਸੀ ਘਿE ਦੀ ਸੈਪਲੰਿਗ ਕਿE ਨਹੀਂ ਹੋਈ , ਇਹਨਾਂ ਨੇ ਐਕਸਪਾਇਰੀ ਸਮਾਨ ਦਾ ਕੇਸ ਲਾਂਚ ਕਿE ਨਹੀਂ ਕੀਤਾ ਜਿਸ ਤੋਂ ਐਨਾ ਦੀ ਨੀਯਤ ਤੇ ਸ਼ੱਕ ਕੀਤਾ ਜਾ ਸਕਦਾ ਹੈ। ਮਾਨਯੋਗ ਜਸਟਿਸ ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਸਿ਼ਕਾਇਤਕਰਤਾ ਦੀ ਪਟੀਸ਼ਨ ਨੰ: 6/2024 ਤੇ ਮਿੱਤੀ: 12-1-2024 ਨੂੰ ਵਿਜੀਲੈਂਸ ਦੇ ਪ੍ਰਮੁੱਖ ਨੂੰ ਇਸ ਦੀ ਜਾਂਚ ਕਰਨ ਆਦੇਸ਼ ਜਾਰੀ ਕਰ ਦਿੱਤੇ ਹਨ। ਹੁਣ ਵਿਜੀਲੈਂਸ ਉਕਤ ਫੂਡ ਸੇਫਟੀ ਅਫਸਰ ਦੇ ਨਾਲ ਨਾਲ ਕਈ ਹੋਰ ਵੀ ਪਿਟਾਰੇ ਖੋਲ੍ਹਣ ਦੀ ਸੰਭਾਵਨਾਵਾਂ ਹੈ ਕਿਸ ਤਰ੍ਹਾਂ ਇਹ ਫੂਡ ਸੇਫਟੀ ਅਫਸਰ ਮਿਲਾਵਟਖੋਰਾਂ ਨਾਲ ਰੱਲ ਕੇ ਆਪਣਾ ਸਾਮਰਾਜ ਚਲਾਉਂਦੇ ਸੀ।


Leave a Response