ਮਿਲਾਵਟ ਖੋਰਾਂ ਨੂੰ ਪਕੜਨ ਵਾਲੇ ਸਿੰਘਮ ਰਜਿੰਦਰ ਪਾਲ
ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਿਲਾਵਟ ਖੋਰਾ ਵੱਲੋਂ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਹੀ ਹੈ.ਉਸ ਨਾਲ ਜਿੱਥੇ ਲੋਕਾਂ ਨੂੰ ਕੈਂਸਰ ਅਤੇ ਸਾਹ ਵਰਗੀਆਂ ਬਿਮਾਰੀਆਂ ਅਤੇ ਦਿਲ ਦੇ ਰੋਗਾਂ ਦੀਆਂ ਬਿਮਾਰੀਆਂ ਘਾਤਕ ਲੱਗ ਰਹੀਆਂ ਹਨ ਉਥੇ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵੇਖੇ ਇੱਕ ਸਹਾਇਕ ਫੂਡ ਕਮਿਸ਼ਨਰ ਸ੍ਰੀ ਰਜਿੰਦਰ ਪਾਲ ਵੱਲੋਂ ਮਿਲਾਵਟ ਖੋਰਾ ਨੂੰ ਉਹਨਾਂ ਦੀ ਉਹਨਾਂ ਦੇ ਕੀਤੇ ਕੰਮਾਂ ਦੀ ਸਜ਼ਾ ਦੇਣ ਲਈ ਸਜ਼ਾ ਦੇਣ ਲਈ ਜਮੀਨ ਤੇ ਨਿਤਾਰਿਆ ਹੈ ਉਹਨਾਂ ਵੱਲੋਂ ਜਨਤਾ ਦੇ ਸਹਿਯੋਗ ਨਾਲ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਹ ਅੱਜ ਅੰਮ੍ਰਿਤਸਰ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਹਨ ਸ਼੍ਰੀ ਰਜਿੰਦਰ ਪਾਲ ਜੀ ਵੱਲੋਂ ਲਗਾਤਾਰ ਮਿਲਾਵਟ ਖੋਰਾਂ ਦੇ ਖਿਲਾਫ ਕੀਤੀ ਕਈ ਕਾਰਵਾਈ ਕਾਰਨ ਮਿਲਾਵਟ ਖੋਰਾ ਵਿੱਚ ਭੈ ਅਤੇ ਡਰ ਦਾ ਮਾਹੌਲ ਪੈਦਾ ਹੋਇਆ ਹੋਇਆ ਹੈ। ਮਿਲਾਵਟਖੋਰ ਆਪਣੀਆਂ ਆਪਣੀਆਂ ਬਿਲਾਂ ਦੇ ਵਿੱਚ ਛੁਪ ਗਏ ਹਨ ਅਤੇ ਸ਼੍ਰੀ ਰਜਿੰਦਰ ਪਾਲ ਜੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਈ ਮਿਲਾਵਟ ਖੋਰਾਂ ਦਾ ਪੜਦਾਫਾਸ਼ ਕੀਤਾ ਹੈ। ਜਿਸ ਨਾਲ ਲੋਕਾਂ ਨੂੰ ਇਹ ਇਹ ਮੈਸੇਜ ਗਿਆ ਹੈ ਕਿ ਜੋ ਮਿਲਾਵਟਖੋਰ ਜੋ ਸਾਡੀਆਂ ਜਨਤਾ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਸਨ ਅੱਜ ਉਹਨਾਂ ਨੂੰ ਰਜਿੰਦਰ ਪਾਲ ਨੇ ਨੰਗਾ ਕਰ ਦਿੱਤਾ ਹੈ।ਸ਼੍ਰੀ ਰਜਿੰਦਰ ਪਾਲ ਜੀ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਆਪ ਜੀ ਦੇ ਆਲੇ ਦੁਆਲੇ ਕੋਈ ਵੀ ਮਿਲਾਵਟ ਕਰਦਾ ਹੈ ਚਾਹੇ ਉਹ ਪਨੀਰ ਵਿੱਚ ਹੋਵੇ ਚਾਹੇ ਉਹ ਦੁੱਧ ਵਿੱਚ ਹੋਵੇ ਚਾਹੇ ਮਿਠਾਈ ਵਿੱਚ ਹੋਵੇ ਚਾਹੇ ਖੋਏ ਵਿੱਚ ਹੋਵੇ ਅਤੇ ਚਾਹੇ ਕਿਸੇ ਵੀ ਖਾਣ ਪੀਣ ਚੀਜ਼ ਵੱਲ ਚ ਮਿਲਾਵਟ ਕਰਦਾ ਹੈ ਤਾਂ ਉਸ ਦੀ ਵੀਡੀਓ ਅਤੇ ਸਾਨੂੰ ਉਸ ਦਾ ਪਤਾ ਦੱਸੋ ਅਸੀਂ ਉਸ ਦੇ ਠਿਕਾਣੇ ਤੇ ਕਾਰਵਾਈ ਕਰਕੇ ਉਸ ਨੂੰ ਨੰਗਾ ਕਰਾਂਗੇ ਅਤੇ ਉਸ ਦੇ ਖਿਲਾਫ ਕਾਰਵਾਈ ਕਰਾਂਗੇ