AmritsarJalandharLudhianaNationalNewsPatialaPoliticsPunjabWorld News

ਪੰਜਾਬ ਦੇ ਫੂਡ ਸੇਫਟੀ ਅਫਸਰ ਦਾ ਕਾਰਨਾਮਾ, ਖੁਦ ਦੇਸੀ ਘਿਓਦੇ ਸੈਂਪਲਾਂ ਨੂੰ ਅਨਸੇਫ ਕੀਤਾ ਅਤੇ ਪੈਸੇ ਲੈ ਕੇ ਲੈਬਾਰਟਰੀ ਤੋਂ ਪਾਸ ਕਰਵਾ ਦਿੱਤਾ


ਚੰਡੀਗੜ੍ਹ(ਤਜਿੰਦਰ ਸਿੰਘ):- ਪੰਜਾਬ ਦੇ ਇਕ ਫੂਡ ਸੇਫਟੀ ਅਫਸਰ ਦਾ ਕਾਰਨਾਮਾ ਸਾਹਮਣੇ ਆਇਆ ਹੈ, ਸੂਤਰਾਂ ਮੁਤਾਬਕ ਉਕਤ ਫੂਡ ਸੇਫਟੀ ਅਫਸਰ ਨੇ ਦੇਸੀ ਘਿE ਦੇ ਸੈਂਪਲ ਭਰੇ ਸੈਂਪਲ ਦੋਰਾਨ ਉਥੇ ਨਾ ਤਾਂ ਦੇਸੀ ਘਿE ਦੇ ਡਿਿਬਆਂ ਤੇ ਕੋਈ ਮੈਨੂਫੈਕਚਰਿੰਗ ਤਾਰੀਖ ਲਿਖੀ ਸੀ ਅਤੇ ਨਾ ਹੀ ਐਕਸਪਾਇਰੀ, ਖੁਦ ਉਹਨਾਂ ਨੇ ਆਪਣੇ ਰਿਪੋਰਟ ਵਿਚ ਫੂਡ ਸੇਫਟੀ ਅਫਸਰ ਨੇ ਲਿਿਖਆ ਸੀ, ਅਤੇ ਜਦ ਇਹ ਸੈਂਪਲ ਖਰੜ ਲੈਬਾਰਟਰੀ ਵਿਚ ਜਾਂਦੇ ਹਨ ਤਾਂ ਇਹ ਸਬ ਸਟੈਂਡਰਡ ਅਤੇ ਅਨਸੇਫ ਪਾਏ ਜਾਂਦੇ ਹਨ, ਇਸ ਦੋਰਾਨ ਦੇਸੀ ਘਿਓ

ਦੇ ਮਾਲਕ ਵੱਲੋਂ ਫੂਡ ਸੇਫਟੀ ਅਫਸਰ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤਾਂ ਉਹ ਇਸ ਸਬੰਧੀ ਆਪਣੀ ਵੱਡੇ ਪੱਧਰ ਤੇ ਲੈਣ ਦੇਣ ਕਰਕੇ ਗਾਜਿਆਬਾਦ ਲੈਬਾਰਟਰੀ ਤੋਂ ਸੈਂਪਲ ਬਦਲ ਕੇ ਪਾਸ ਕਰਵਾ ਦਿੰਦਾ ਹੈ। ਪਤਾ ਲੱਗਾ ਹੈ ਕਿ ਇਸ ਬਦਲੇ ਵੱਡੇ ਪੱਧਰ ਤੇ ਲੈਣ ਦੇਣ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਹੁਣ ਇਹ ਫੂਡ ਸੇਫਟੀ ਅਫਸਰ ਰਿਕਾਰਡ ਨੂੰ ਵੀ ਖੁਰਦ ਬੁਰਦ ਕਰਨ ਤੇ ਲੱਗਾ ਹੋਇਆ ਹੈ। ਸਿਹਤ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬ ਨੂੰ ਤੰਦੁਰਸਤ ਬਣਾਉਣ ਦੀ ਮੁਹਿੰਮ ਦੇ ਤਹਿਤ ਲੋਕਾਂ ਨੂੰ ਅਜਿਹੇ ਫੂਡ ਸੇਫਟੀ ਅਫਸਰਾਂ ਤੋਂ ਬਚਾਓ ਇਹ ਲੱਖਾਂ ਰੁਪਏ ਰੋਜਾਨਾ ਲੁੱਟ ਕੇ ਆਪਣੀ ਜੇਬ ਭਰ ਕੇ ਲੋਕਾਂ ਨੂੰ ਜਹਿਰ ਖਵਾ ਰਹੇ ਹਨ। ਕੀ ਵਿਜੀਲੈਂਸ ਦੀ ਟੀਮਾਂ ਅਜਿਹੇ ਅਫਸਰਾਂ ਵੱਲ ਮੂੰਹ ਕਿE ਨਹੀਂ ਕਰਦੀਆਂ ?


Leave a Response