AmritsarJalandharLudhianaNationalNewsPunjab

ਸਬ ਰਜਿਸਟਰਾਰ ਪੱਛਮੀ ਦਫਤਰ ਵਿਚ ਰਜਿਸਟਰੀ ਕਲੱਰਕ ਦੀ ਮਿਲੀਭੁਗਤ ਨਾਲ ਜਾਅਲੀ NOC ਲੱਗਾ ਕੇ ਰਜਿਸਟਰੀਆਂ ਕਰਨ ਦੇ ਲੱਗੇ ਦੋਸ਼, ਜੇਕਰ ਵਿਜੀਲੈਂਸ ਜਾਂਚ ਕਰੇ ਤਾ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ


ਲੁਧਿਆਣਾ (ਤਜਿੰਦਰ ਸਿੰਘ):- ਸਰਕਾਰੀ ਹੁਕਮਾਂ ਦੀਆਂ ਸਬ ਰਜਿਸਟਰਾਰ ਪੱਛਮੀ ਦਫਤਰ ਵਿਚ ਬੇਖੌਫ ਹੋ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੀ ਤਾਜਾ ਮਿਸਾਲ ਪਿੱਛਲੇ ਦਿਨੀਂ ਉਦੋਂ ਸਾਹਮਣੇ ਆਈ ਜਦੋਂ ਵਕੀਲ ਉਪਿੰਮਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਵਸੀਕਿਆਂ ਦੀ ਲਿਸਟ ਇਕ ਲਿਖਤੀ ਸਿ਼ਕਾਇਤ ਦਿੰਦੇ ਹੋਏ ਸਬ ਰਜਿਸਟਰਾਰ ਅਤੇ ਰਜਿਸਟਰੀ ਕਲੱਰਕ ਦੀ ਮਦਦ ਨਾਲ ਜਾਅਲੀ NOC ਲੱਗਾ ਕੇ ਵਸੀਕੇ ਕੀਤੇ ਜਾ ਰਹੇ ਹਨ। ਸਿ਼ਕਾਇਤ ਵਿਚ ਉਹਨਾਂ ਇਹ ਵੀ ਦੱਸਿਆ ਕਿ ਇਹ ਸਭ ਕੁਝ ਰਜਿਸਟਰੀ ਕਲੱਰਕ ਦੀ ਮਿਲੀ ਭੁਗਤ ਨਾਲ ਸਬ ਰਜਿਸਟਰਾਰ ਵਸੀਕੇ ਰਜਿਸਟਰਡ ਕਰ ਰਿਹਾ ਹੈ। ਜਦੋ ਕਿ NOC ਚੈਕੱ ਕਰਨ ਲਈ ਗਲਾਡਾ ਅਤੇ ਕਾਰਪੋਰੇਸ਼ਨ ਨੇ ਆਪਣੇ ਪੋਰਟਲ ਬਣਾਏ ਹੋਏ ਹਨ। ਜਿਨ੍ਹਾਂ ਉਪਰ ਜਾ ਕੇ NOC ਚੈਕੱ ਕੀਤੀ ਜਾ ਸਕਦੀ ਹੈ। ਫੇਰ ਇਹ ਸਬੰਧਤ ਅਧਿਕਾਰੀ NOC ਨੂੰ ਚੈਕੱ ਕਿE ਨਹੀਂ ਕਰ ਰਹੇ ਜਿੱਥੇ ਇਹ ਸਾਬਿਤ ਹੁੰਦਾ ਹੈ ਕਿ ਦਫਤਰੀ ਅਮਲੇ ਦੀ ਨੀਯਤ ਵਿਚ ਖੋਟ ਹੈ। ਜਿਸ ਦੀ ਡੂੰਘਾਈ ਨਾਲ ਅਤੇ ਇਮਾਨਦਾਰੀ ਨਾਲ ਜਾਂਚ ਕਰਨੀ ਬਣਦੀ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਵਸੀਕੇ ਅਜਿਹੇ ਵੀ ਰਜਿਸਟਰ ਹੋ ਰਹੇ ਹਨ ਜਿਨਾਂ ਨਾਲ 1995 ਦੀਆਂ ਪੁਰਾਣੀਆਂ ਰਜਿਸਟਰੀਆਂ ਜਾਅਲੀ ਬਣਾ ਕੇ ਲੱਗਾ ਕੇ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਦਫਤਰ ਦੀ ਪਹਿਲਾਂ ਵੀ ਇਕ ਸਿ਼ਕਾਇਤ ਵਿਜੀਲੈਂਸ ਦਫਤਰ ਵਿਚ ਇਨਕੁਆਰੀ ਅਧੀਨ ਹੈ। ਜਿਸ ਦੀ ਜਾਂਚ ਵਿਨੋਦ ਕੁਮਾਰ ਡੀਐਸਪੀ ਕਰ ਰਹੇ ਹਨ। ਐਡਵੋਕੇਟ ਉਪਿੰਦਰ ਸਿੰਘ ਦੀ ਸਿ਼ਕਾਇਤ ਤੇ ਉਪ ਮੰਡਲ ਮੈਜਿਸਟ੍ਰੇਟ ਪੱਛਮੀ ਜਾਂਚ ਕਰ ਰਹੇ ਹਨ। ਦੱਸ ਦੇਈਏ ਕਿ ਉਕਤ ਦਫਤਰ ਵਿਚ ਜਦੋਂ ਤੋਂ ਰਜਿਸਟਰੀ ਕਲੱਰਕ ਨਵਾਂ ਆਇਆ ਹੈ ਉਸ ਨੇ ਪੂਰੀ ਤਰ੍ਹਾਂ ਦਫਤਰ ਆਪਣੇ ਕਬਜ਼ੇ ਵਿਚ ਕਰ ਲਿਆ ਹੈ ਅਤੇ ਮੋਟੇ ਏਜੰਟਾਂ ਨਾਲ ਸਾਂਠਗਾਂਠ ਕਰ ਲਈ ਹੈ ਅਤੇ ਉਹਨਾਂ ਦੇ ਸਾਰੇ ਕੰਮਕਾਜ ਉਹਨਾਂ ਦੀ ਮਰਜ਼ੀ ਦੇ ਹੋਣ ਲੱਗ ਪਏ। ਜਿਸ ਨਾਲ ਉਹਨਾਂ ਨੇ ਪਿੱਛਲੇ ਕੁਝ ਦਿਨਾਂ ਵਿਚ ਹੀ ਲੱਖਾਂ ਰੁਪਏ ਕਮਾ ਲਏ। ਇਹ ਵੀ ਪਤਾ ਲੱਗਾ ਹੈ ਕਿ ਉਕਤ ਰਜਿਸਟਰੀ ਕਲੱਰਕ ਨੇ ਆਪਣੇ ਦੋ ਪ੍ਰਾਈਵੇਟ ਵਿਅਕਤੀ ਵੀ ਰੱਖੇ ਹੋਏ ਹਨ ਜੋ ਰਜਿਸਟਰੀ ਵਾਪਸੀ ਅਤੇ ਪੈਸੇ ਦਾ ਲੈਣ ਦੇਣ ਅਤੇ ਸਾਹਿਬ ਕੋਲੋ ਡਾਕ ਸਾਈਨ ਕਰਵਾਉਣ ਲਈ ਲਿਜਾਉਣ ਦਾ ਕੰਮ ਵੇਖਦੇ ਹਨ। ਹੁਣ ਵੇਖਦੇ ਹਾਂ ਕਿ ਐਸਡੀਐਮ ਪੱਛਮੀ ਆਪਣੀ ਜਾਂਚ ਸਹੀ ਢੰਗ ਨਾਲ ਕਰਨਗੇ ਜਾਂ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁਝ ਵਕਾਲਤ ਨਾਲ ਜੁੜੇ ਪੇਸ਼ੇ ਵਿਅਕਤੀ ਇਸ ਮਾਮਲੇ ਨੂੰ ਹੱਲ ਕਰਵਾਉੇਣ ਲਈ ਲੱਗੇ ਹਨ ਜੋ ਕਿ ਸਿ਼ਕਾਇਤਕਰਤਾ ਤੱਕ ਆਪਣੀ ਪਹੁੰਚ ਬਣਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ।


1 Comment

Leave a Response