AmritsarinternationalNewsPunjabWorld News

ਅਗਲੇ ਮਹੀਨੇ ਆਪਣੇ ਵਤਨ ਆ ਸਕਦੇ ਹਨ ਸਾਬਕਾ ਵਜ਼ੀਰੇ ਆਜਮ ਨਵਾਜ਼ ਸ਼ਰੀਫ


ਇਸਲਾਮਾਬਾਦ, 27 ਅਗਸਤ (ਬਿਊਰੋ)- ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਦੇ 15 ਅਕਤੂਬਰ ਨੂੰ ਲੰਡਨ ਤੋਂ ਵਤਨ ਪਰਤਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ‘ਚ ਪ੍ਰਕਾਸ਼ਿਤ ਇਕ ਖ਼ਬਰ ‘ਚ ਦਿੱਤੀ ਗਈ ਹੈ। ਨਵਾਜ਼ ਸ਼ਰੀਫ ਦੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਵਾਜ਼ ਦੀ ਵਾਪਸੀ ਦਾ ਐਲਾਨ ਕੀਤਾ ਸੀ। ਨਵਾਜ਼ ਸ਼ਰੀਫ ਨਵੰਬਰ 2019 ਤੋਂ ਯੂ।ਕੇ। ‘ਚ ਰਹਿ ਰਹੇ ਹਨ। ਉਨ੍ਹਾਂ ਨੇ 2018 ‘ਚ ਅਲ-ਅਜ਼ੀਜ਼ੀਆ ਮਿਲਜ਼ ਅਤੇ ਐਵੇਨਫੀਲਡ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਗਿਆ ਸੀ। ਨਵਾਜ਼ ਸ਼ਰੀਫ ਅਲ-ਅਜ਼ੀਜ਼ੀਆ ਮਿਲਜ਼ ਮਾਮਲੇ ‘ਚ ਲਾਹੌਰ ਦੀ ਕੋਟ ਲਖਪਤ ਜ਼ੇਲ੍ਹ ‘ਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਸਨ। ਉਨ੍ਹਾਂ ਨੂੰ ਮੈਡੀਕਲ ਆਧਾਰ ‘ਤੇ 2019 ‘ਚ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।
ਜੀ? ਨਿਊਜ਼ ਨੇ ਲੰਡਨ ਤੋਂ ਨਵਾਜ਼ ਸ਼ਰੀਫ ਦੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ।ਐੱਮ।ਐੱਲ।-ਐੱਨ।) ਦੇ ਮੁਖੀ ਦੇ 15 ਅਕਤੂਬਰ ਨੂੰ ਪਾਕਿਸਤਾਨ ਪਰਤਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਨਵਾਜ਼, ਸ਼ਾਹਬਾਜ਼ ਅਤੇ ਉਨ੍ਹਾਂ ਦੇ ਕਰੀਬੀ ਪਰਿਵਾਰਕ ਮੈਂਬਰਾਂ ਨੇ ਅਕਤੂਬਰ ਦੀ ਮੱਧ ਤਾਰੀਖ਼ ਨੂੰ ਲੰਡਨ ‘ਚ ਫਾਈਨਲ ਕੀਤਾ ਸੀ।
ਇਸ ਮਹੀਨੇ ਦੇ ਸ਼ੁਰੂ ‘ਚ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਕਿਹਾ ਸੀ ਕਿ ਉਨ੍ਹਾਂ ਦਾ ਭਰਾ ਨਵਾਜ਼ ਸਤੰਬਰ ‘ਚ ਆਪਣੇ ਲੰਬਿਤ ਅਦਾਲਤੀ ਮਾਮਲਿਆਂ ਦਾ ਸਾਹਮਣਾ ਕਰਨ ਅਤੇ ਆਮ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਨ ਲਈ ਪਾਕਿਸਤਾਨ ਪਰਤੇਗਾ। ਹਾਲਾਂਕਿ ਪਾਕਿਸਤਾਨ ਦੇ ਚੋਣ ਕਮਿਸ਼ਨ (ਈ।ਸੀ।ਪੀ।) ਵੱਲੋਂ ਨਵੀਂ ਜਨਗਣਨਾ ਦੇ ਆਧਾਰ ‘ਤੇ ਚੋਣ ਹਲਕਿਆਂ ਨੂੰ ਦੁਬਾਰਾ ਬਣਾਉਣ ਦਾ ਫ਼ੈਸਲਾ ਕਰਨ ਤੋਂ ਬਾਅਦ ਸ਼ਰੀਫ ਦੇ ਦੌਰੇ ਦੀ ਯੋਜਨਾ ਬਦਲ ਦਿੱਤੀ ਗਈ ਸੀ।


Leave a Response