ਜਿਸਮਾਨੀ ਛੇੜਛਾੜ ਮਾਮਲੇ ‘ਚ ਫਸੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਪੁਲਿਸ ਵੱਲੋਂ ਅਦਾਲਤ ‘ਚ ਦੋਸ਼ਪੱਤਰ ਦਾਖ਼ਲ
ਚੰਡੀਗੜ੍ਹ 27 ਅਗਸਤ (ਬਿਊਰੋ)- ਚੰਡੀਗੜ੍ਹ ਪੁਲਿਸ ਨੇ ਜਿਸਮਾਨੀ ਛੇੜਛਾੜ ਸ਼ੋਸ਼ਣ ਮਾਮਲੇ ਵਿਚ ਫਸੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਆਪਣੀ ਫਾਇਨਲ ਰਿਪੋਰਟ ਇੱਥੋਂ ਦੀ ਅਦਾਲਤ ਵਿਚ ਪੁਲਿਸ ਵੱਲੋਂ ਪੇਸ਼ ਕਰ ਦਿੱਤੀ ਹੈ। ਕੇਸ ਦਰਜ ਹੋਣ ਤੋਂ ਕਰੀਬ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ। ਪੁਲਿਸ ਨੇ ਇੱਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿਚ ਰਿਪੋਰਟ ਪੇਸ਼ ਕੀਤੀ। ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਨੂੰ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ਵਿਚ ਮੁਲਜ਼ਮ ਬਣਾਇਆ ਹੈ। ਹੁਣ ਚਲਾਨ ‘ਚ ਸ਼ਾਮਲ ਦੋਸ਼ਾਂ ‘ਤੇ ਬਹਿਸ ਸ਼ੁਰੂ ਹੋਵੇਗੀ, ਅਦਾਲਤ ਦੀ ਅਗਲੀ ਪੇਸ਼ੀ ‘ਤੇ ਸੰਦੀਪ ਸਿੰਘ ਦਾ ਪੇਸ਼ ਹੋਣਾ ਜ਼ਰੂਰੀ ਹੈ। ਮਹਿਲਾ ਕੋਚ ਜਿਸ ਨੇ ਮੰਤਰੀ ‘ਤੇ ਸ਼ੋਸ਼ਣ ਦੇ ਦੋਸ਼ ਲੱਗਾਏ ਹਨ ਦੀ ਵਕੀਲ ਦੀਪਾਂਸ਼ੂ ਬਾਂਸਲ ਨੇ ਐਕਸ ‘ਤੇ ਲਿਿਖਆ, ਹਾਲਾਂਕਿ ਸ਼ਿਕਾਇਤ ਦੇ ਅੱਠ ਮਹੀਨੇ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਪਰ ਹਾਲੇ ਵੀ ਇਸ ਵਿਚ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਹੈ। ਮਹਿਲਾ ਕੋਚ ਨੂੰ 11 ਅਗਸਤ ਨੂੰ ਹਰਿਆਣਾ ਦੇ ਖੇਡ ਵਿਭਾਗ ਨੇ ਅਨੁਸ਼ਾਸਨੀ ਕਾਰਵਾਈ ਤਹਿਤ ਮੁਅੱਤਲ ਕਰ ਦਿੱਤਾ ਸੀ।