AmritsarDelhiJalandharLudhianaNationalNewsPunjabWorld News

ਕਿਸ ਦੇ ਹੁਕਮਾਂ ਨਾਲ ਚੱਲ ਰਹੀ ਹੈ RTA ਦਫਤਰ ਵਿਚ ਅਕਾਊਂਟੈਂਟ ਨੂੰ ਸਟੇਜ ਕੈਰਿਜ ਦੀ ਅਪਰੂਵਲ ਕਰਨ ਦੀ ਆਈ ਡੀ ਚੱਲਾ ੁਰਿਹਾ ਹੈ


ਅਮਿੰ੍ਰਤਸਰ (ਨੀਰਜ):- RTO ਦਫਤਰ ਅੰਮ੍ਰਿਤਸਰ ਵਿਚ ਇਕ ਅਕਾੳਂੂਟੈਂਟ ਜੋ ਕਿ ਟਰਾਂਸਪੋਰਟ ਸੁਸਾਇਟੀ ਵਿਚ ਕੰਮ ਕਰਦਾ ਹੈ ਅਤੇ ਇਸ ਦਾ ਕੰਮਕਾਜ ਸੁਸਾਇਟੀ ਦੇ ਅਕਾਊਟੈਂਟ ਲਈ ਲੱਗਾਇਆ ਗਿਆ ਹੈ, ਪਰ ਆਰਟੀਏ ਦਫਤਰ ਵਿਚ ਜਦ ਤੱਕ ਮਲਾਈਦਾਰ ਸੀਟ ਨਾ ਮਿਲੇ ਤਾਂ ਕਰਮਚਾਰੀਆ ਨੂੰ ਸਬਰ ਨਹੀਂ ਆਉਂਦਾ। ਇਹ ਅਕਾਊਂਟੈਂਟ ਪਿੱਛਲੇ ਲੰਬੇ ਸਮੇ ਤੋਂ ਆਰਟੀਏ ਦਫਤਰ ਵਿਚ ਇਸ ਨੂੰ ਸਟੇਜ ਕੈਰਿਜ ਅਤੇ ਮਿੰਨੀ ਬੱਸਾਂ ਦੇ ਪਰਮਿਟ ਬਣਾਉਣ ਦੀ ਆਈ ਡੀ ਦਿੱਤੀ ਗਈ ਹੈ ਅਤੇ ਇਹ ਅਪਰੂਵਲਾਂ ਵੀ ਕਰਦਾ ਹੈ। ਜਦ ਕਿ ਉਕਤ ਸਖ਼ਸ਼ ਨੂੰ ਸੁਸਾਇਟੀ ਰਾਹੀਂ ਅਕਾਊਂਟੈਂਟ ਦਾ ਕੰਮ ਦਿੱਤਾ ਗਿਆ ਹੈ। ਪਰ ਉਕਤ ਅਕਾਊਟੈਂਟ ਜਿਆਦਾਤਰ ਲੋਕਾਂ ਦੀ ਪਰਮਿਟ ਅਪਰੂਵਲ ਕਰਨ ਵਿਚ ਹੀ ਲੱਗਾ ਰਹਿੰਦਾ ਇਸ ਪਿੱਛੇ ਚੰਡੀਗੜ੍ਹ ਬੈਠੇ ਐਨ[ਆਈ[ਸੀ ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਹੱਥ ਹੋਣ ਦੀ ਸੰ਼ਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜਦ ਇਸ ਸਬੰਧੀ ਸ੍ਰੀ ਮਨਜੀਤ ਸਿੰਘ ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਇਸ ਬਾਬਤ ਵਾਟਸਐਪ ਤੇ ਸਿ਼ਕਾਇਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਤੇ ਗੌਰ ਕਰਦੇ ਹੋਏ ਕਾਰਵਾਈ ਕਰਨਗੇ। ਪਰ ਅੱਜ ਵੀ ਉਕਤ ਅਕਾਊਂਟੈਂਟ ਦੀ ਆਈਡੀ ਬੇਧੜਕ ਚੱਲ ਰਹੀ ਹੈ। ਜਿਸ ਤੋਂ ਸਾਫ ਹੈ ਕਿ ਅਕਾਊਟੈਂਟ ਦੀ ਉਪਰ ਤੱਕ ਸੈਟਿੰਗ ਹੈ।ਇਮਾਨਦਾਰ ਸਰਕਾਰ ਇਧਰ ਵੀ ਧਿਆਨ ਦਿE ਜਿਸ ਦਾ ਕੰਮ ਉਸੀ ਕੋ ਸਾਜੇ। ਜਿਸ ਕੰਮ ਲਈ ਅਕਾਊਟੈਂਟ ਸਾਹਿਬ ਰੱਖ ਹਨ ਉਹਨਾਂ ਨੂੰ ਉਹੀ ਕੰਮ ਕਰਨ ਦਿE ਆਪਣੀ ਮਰਜ਼ੀ ਨਾਲ ਅਜਿਹੇ ਚਾਪਲੂਸ ਲੋਕਾਂ ਨੂੰ ਮਲਾਈਦਾਰ ਸੀਟਾਂ ਤੇ ਨਾ ਬਿਠਾE ਜਿਸ ਨਾਲ ਸਰਕਾਰ ਦੇ ਅਕਸ ਨੂੰ ਢਾਹ ਲੱਗੇ। ਸ੍ਰੀ ਤਜਿੰਦਰ ਸਿੰਘ ਐਡਵੋਕੇਟ ਯੂਥ ਪ੍ਰਧਾਨ ਨੈਸ਼ਨਲਿਸਟ ਜਸਟਿਸ ਪਾਰਟੀ ਨੇ ਕਿਹਾ ਕਿ ਜੇਕਰ ਉਕਤ ਅਕਾਊਟੈਂਟ ਦੀ ਆਈਡੀ ਬੰਦ ਨਾ ਹੋਈ ਤਾਂ ਉਹ ਜਲਦ ਹੀ ਇਸ ਬਾਬਤ ਕਾਨੂੰਨੀ ਕਾਰਵਾਈੌ ਕਰਨਗੇ।


Leave a Response