AmritsarJalandharLudhianaNationalNewsPatialaPunjabWorld News

ਆਈਏਐਸ ਅਧਿਕਾਰੀ ਤੇ ਸਰਕਾਰੀ ਵਾਹਨ ਦਾ ਦੁਰਪ੍ਰਯੋਗ ਕਰਨ ਦੇ ਲੱਗੇ ਦੋਸ਼



ਚੰਡੀਗੜ੍ਹ (ਅੰਕੁਰ):-ਪੰਜਾਬ ਸਰਕਾਰ ਦੇ ਕਰਮਚਾਰੀ ਜਾ ਅਫਸਰਸ਼ਾਹੀ ਨੂੰ ਕੰਟਰੋਲ ਕਰਨਾ ਸ਼ਾਇਦ ਪੰਜਾਬ ਦੀ ਆਪ ਸਰਕਾਰ ਦੇ ਬੱਸ ਵਿਚ ਨਹੀਂ ਹੈ। ਛਾਹੇ ਉਹ ਪੀਸੀਐਸ ਅਧਿਕਾਰੀ ਹੋਵੇ ਜਾ ਆਈਏਐਸ ਅਧਿਕਾਰੀ, ਇਹ ਹਮੇ਼ਸਾ ਆਪਣੀ ਚਲਾਉਂਦੇ ਨਜਰ ਆਉਂਦੇ ਹਨ, ਚਮਕੋਰ ਸਾਹਿਬ ਤਹਿਸੀਲ ਅਧੀਨ ਪਿੰਡ ਮਾਣੇਮਾਜਰਾ ਦੇ ਮਨਜੀਤ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸਿ਼ਕਾਇਤ ਦੇ ਜਰੀਏ ਸਟੇਟ ਟਰਾਂਸਪੋਰਟ ਦੀ ਡਾਇਰੈਕਟਰ ਤੇ ਦੋਸ਼ ਲੱਗਾਇਆ ਕਿ ਉਹ ਆਪਣੇ ਸਰਕਾਰ ਵਾਹਨਾਂ ਤੇ ਆਪਣੇ ਘਰੇਲੂ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਝੂਠੀ ਲਾਗ ਬੁੱਕਾਂ ਵਿਚ ਜਾਣਕਾਰੀ ਦੇ ਰਹੇ ਹਨ। ਸ੍ਰੀ ਮਨਜੀਤ ਸਿੰਘ ਨੇ ਮੁੱਖ ਮੰਤਰੀ ਸਾਹਿਬਨੂੰ ਲਿਖੀ ਚਿੱਠੀ ਵਿਚ ਦੋਸ਼ ਲੱਗਾਇਆ ਕਿ ਉਕਤ ਅਧਿਕਾਰੀ ਕੋਲ ਵਾਹਨ ਨੰ: ਪੀਬੀ65ਏਯੂ-9505 (City Honda) ਅਤੇ ਪੀਬੀ02ਐਨ-0700 ਇਨੋਵਾ ਹੈ। ਇਹਨਾਂ ਵਾਹਨਾਂ ਨੂੰ ਚਲਾਉਣ ਵਾਸਤੇ ਸਰਕਾਰ ਨੇ ਡਰਾਈਵਰ ਵੀ ਦਿੱਤੇ ਹੋਏ ਹਨ। ਜਿਨ੍ਹਾਂ ਨੂੰ ਇਹ ਅਧਿਕਾਰੀ ਆਪਣੇ ਘਰੇਲੂ ਕੰਮਾਂ ਵਾਸਤੇ ਵਰਤੋਂ ਕਰ ਰਹੀ ਹੈ, ਜਿਸ ਦੀ ਉਹਨਾਂ ਨੇ ਵੀ Video  ਵੀ ਬਣਾਈ ਹੈ। ਉਹਨਾਂ ਦੋਸ਼ ਲੱਗਾਇਆ ਕਿ ਅੰਬਾਲਾ ਤੋਂ ਚੰਡੀਗੜ੍ਹ ਰੋਡ ਜ਼ੀਰਕਪੁਰ ਵਿਖੇ ਗੋਪਾਲ ਸਵੀਟਸ ਅਤੇ ਸ਼ਰਮਾ ਫਾਰਮ ਦੇ ਵਿਚਕਾਰ ਬਣ ਰਹੇ ਸ਼ੋਰੂਮਾਂ ਦੀ ਰੋਜਾਨਾ ਦੇਖਭਾਲ ਲਈ ਉਕਤ ਦੋਵੇਂ ਸਰਕਾਰੀ ਵਾਹਨ ਸਮੇਤ ਡਰਾਈਵਰਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੋਸ਼ ਲੱਗਾਇਆ ਕਿ ਵਾਹਨਾਂ ਵਿਚ ਟਾਈਲਾਂ ਅਤੇ ਸੀਮਿੰਟ ਵੀ ਢੌਆ ਜਾ ਰਿਹਾ ਹੈ। ਉਹਨਾਂ ਦੋਸ਼ ਲੱਗਾਇਆ ਕਿ ਮਿੱਤੀ: 21-3-2023 ਨੂੰ ਉਕਤ ਅਧਿਕਾਰੀ 12 ਵਜੇ ਮੁੱਖ ਦਫਤਰ ਆਪਣੇ ਪੁੱਜਦੀ ਹੈ ਅਤੇ 9 ਵਜੇ ਤੋਂ 12 ਵਜੇ ਤੱਕ ਇਹ ਅਧਿਕਾਰੀ ਕਿੱਥੇ ਸੀ ਅਤੇ ਇਸ ਸਮੇਂ ਦੋਰਾਨ ਉਹਨਾਂ ਨੇ ਕਿਹੜੀ ਕਿਹੜੀ ਮੀਟਿੰਗਾਂ ਅਟੈਂਡ ਕੀਤੀਆ, ਜਾ ਫਿਰ 3 ਘੰਟੇ ਲੇਟ ਆਉਣ ਸਬੰਧੀ ਕੋਈ ਪ੍ਰਵਾਨਗੀ ਲਈ। ਉਹਨਾਂ ਦੱਸਿਆ ਕਿ ਉਹਨਾਂ ਕੋਲ ਫੋਨ ਕਾਲ ਰਿਕਾਰਡਿੰਗ ਅਤੇ ਕੈਮਰੇ ਵਿਚ ਬੰਦ Video ਇਹ ਸਾਬਤ ਕਰਦੀਆਂ ਹਨ ਕਿ ਉਕਤ ਅਧਿਕਾਰੀ ਨੇ ਨਾ ਸਿਰਫ ਖੁੱਦ ਝੂਠ ਬੋੁਲਿਆ ਬਲਕਿ ਆਪਣੇ ਕਰਮਚਾਰੀਆਂ ਤੋਂ ਵੀ ਝੂਠ ਬੋਲਵਾ ਰਹੇ ਹਨ। ਉਹਨਾਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਉਹ ਆਪਣੇ ਨਿੱਜੀ ਸਵਾਰਥਾਂ ਲਈ ਸਰਕਾਰ ਵਾਹਨ ਦਾ ਦੁਰਪ੍ਰਯੋਗ ਕਰ ਰਹੇ ਹਨ ਅਤੇ ਫਰਜ਼ੀ ਲਾਗ ਬੁੱਕਾਂ ਵਿਚ ਐਂਟਰੀਆਂ ਪਾ ਕੇ ਵਾਹਨ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਆਪ ਸਰਕਾਰ ਆਈ ਹੈ ਉਹਨਾਂ ਨੂੰ ਯਕੀਨ ਹੈ ਕਿ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ੍ਰੀ ਮਨਜੀਤ ਸਿੰਘ ਦੱਸਿਆ ਕਿ ਉਹ ਜਲਦ ਹੀ ਡਾਇਰੈਕਟਰ ਦਫਤਰ ਵਿਚ ਹੋ ਰਹੀ ਘਪਲੇਬਾਜ਼ੀ ਅਤੇ ਰਿਸ਼ਵਤਖੋਰੀ ਬਾਰੇ ਪ੍ਰੈਸ ਨੂੰ ਜਾਣਕਾਰੀ ਦੇਣਗੇ। ਜਦ ਇਸ ਸਬੰਧ ਵਿਚ ਡਾਇਰੈਕਟਰ ਸਟੇਟ ਟਰਾਂਸਪੋਰਟ ਦਾ ਪੱਖ ਜਾਨਣਾ ਚਾਹਿਆ ਤਾਂ ਉਹਨਾਂ ਨੇ ਆਪਣਾ ਮੋਬਾਇਲ ਨੰਬਰ ਹੀ ਨਹੀਂ ਚੱੁਕਿਆ ਜਿਸ ਕਾਰਣ ਅਸੀਂ ਉਹਨਾਂ ਦਾ ਪੱਖ ਨਹੀਂ ਪ੍ਰਕਾਸਿ਼ਤ ਕਰ ਸਕੇ। ਸਾਡੇ ਅਦਾਰੇ ਵੱਲੋਂ ਵਾਟਸ ਐਪ ਤੇ ਵੀ ਸਬੰਧਤ ਅਧਿਕਾਰੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਲਿਿਖਆ ਗਿਆ ਸੀ, ਪਰ ਖਬਰ ਲਿਖਣ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ । ਸਾਡੇ ਅਦਾਰੇ ਨੂੰ ਜਦੋ ਵੀ ਦੂਜੀ ਧਿਰ ਯਾਨਿ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਦਾ ਪੱਖ ਸਾਹਮਣੇ ਆਇਆ ਤਾਂ ਜਰੂਰ ਪ੍ਰਕਾਸਿ਼ਤ ਕੀਤਾ ਜਾਵੇਗਾ।


Leave a Response